ਯੂਕੇ ਦਾ ਇਹ ਖੇਤਰ ਕਰੇਗਾ ਚਾਰ ਹਫ਼ਤਿਆਂ ਦੇ ''ਸਰਕਟ ਬ੍ਰੇਕਰ'' ਤਾਲਾਬੰਦੀ ਦੀ ਪੁਸ਼ਟੀ

10/14/2020 4:56:02 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਵਾਇਰਸ ਦੀ ਲਾਗ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਉੱਤਰੀ ਆਇਰਲੈਂਡ ਸਕੂਲ, ਪੱਬਾਂ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨ 'ਤੇ ਮੰਤਰੀਆਂ ਦੀ ਸਹਿਮਤੀ ਹੋਣ ਤੋਂ ਬਾਅਦ ਇੱਕ ਨਵੇ ਸਰਕਟ ਬ੍ਰੇਕਰ ਤਾਲਾਬੰਦੀ ਨੂੰ ਲਾਗੂ ਕਰੇਗਾ। ਵਾਇਰਸ ਦੇ ਲਾਗ ਦੀ ਚੇਨ ਨੂੰ ਤੋੜਨ ਵਾਲੇ ਇਸ ਤਾਲਾਬੰਦੀ ਉਪਾਅ ਵਿੱਚ ਪੱਬ ਅਤੇ ਰੈਸਟੋਰੈਂਟ ਟੇਕਵੇਅ ਅਤੇ ਭੋਜਨ ਡਿਲੀਵਰੀ ਨੂੰ ਛੱਡ ਕੇ ਚਾਰ ਹਫ਼ਤਿਆਂ ਲਈ ਬੰਦ ਰਹਿਣਗੇ, ਜਦੋਂ ਕਿ ਸਕੂਲ ਦੋ ਹਫਤਿਆਂ ਲਈ ਬੰਦ ਹੋ ਜਾਣਗੇ। 

ਇਸ ਕਦਮ ਦੀ ਪੁਸ਼ਟੀ ਖੇਤਰੀ ਦਫਤਰ ਦੁਆਰਾ ਖੇਤਰੀ ਸੰਸਦ ਵਿੱਚ ਭੇਜੇ ਪੱਤਰ ਰਾਹੀਂ ਹੋਈ ਦੱਸੀ ਜਾਂਦੀ ਹੈ। ਇਹ ਤਾਲਾਬੰਦੀ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਲਾਗੂ ਕੀਤੇ ਗਏ ਨਿਯਮਾਂ ਦੇ ਬਰਾਬਰ ਨਹੀਂ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੁਆਰਾ ਸੰਕਰਮਣ ਦੀਆਂ ਦਰਾਂ ਨੂੰ ਘਟਾਉਣ ਲਈ ਮਹੱਤਵਪੂਰਣ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਵਿਅਕਤੀਗਤ ਸਿਖਲਾਈ ਲਈ ਜਿਮ ਵੀ ਖੁੱਲਣਗੇ। ਇਸ ਦੇ ਨਾਲ ਹੀ ਸੰਸਕਾਰ ਅਤੇ ਵਿਆਹਾਂ 'ਤੇ 25 ਵਿਅਕਤੀਆਂ ਦੀ ਸੀਮਾ ਰੱਖੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ ਲਈ 100 ਮਿਲੀਅਨ ਡਾਲਰ ਦੇਣਗੇ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ

ਇਸ ਸੰਬੰਧ ਵਿੱਚ ਬੁੱਧਵਾਰ ਨੂੰ ਬੇਲਫਾਸਟ ਵਿਚ ਅਸੈਂਬਲੀ ਦੀ ਇਕ ਵਿਸ਼ੇਸ਼ ਬੈਠਕ ਦੌਰਾਨ ਇਸ ਦਾ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਮੁਤਾਬਕ, ਮੰਗਲਵਾਰ ਨੂੰ ਕੋਵਿਡ-19 ਨਾਲ 7 ਹੋਰ ਮੌਤਾਂ ਹੋਈਆਂ ਅਤੇ 863 ਹੋਰ ਮਾਮਲੇ ਸਾਹਮਣੇ ਆਏ ਹਨ। ਜਦਕਿ ਪਿਛਲੇ ਸੱਤ ਦਿਨਾਂ ਵਿੱਚ ਵਾਇਰਸ ਦੇ 2866 ਨਵੇਂ ਸਕਾਰਾਤਮਕ ਕੇਸ ਪਾਏ ਗਏ ਹਨ ਜਿਸ ਨਾਲ ਇਸ ਖਿੱਤੇ ਵਿੱਚ ਕੁੱਲ ਕੇਸਾਂ ਦੀ ਸੰਖਿਆ 21,898 ਹੋ ਗਈ ਹੈ।


Vandana

Content Editor

Related News