ਯੂਕੇ: ਬੱਚਿਆਂ ਦੇ ਸ਼ੋਸ਼ਣ ਨਾਲ ਸੰਬੰਧਤ ਸੈਂਕੜੇ ਖਤਰਨਾਕ ਅਪਰਾਧੀ ਕੀਤੇ ਗਏ ਗ੍ਰਿਫ਼ਤਾਰ

01/22/2021 2:51:38 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਟਰਨੈੱਟ ਬੇਸ਼ੱਕ ਅਜੋਕੇ ਸਮੇਂ ਵਿੱਚ ਮਨੁੱਖਤਾ ਦੀ ਇੱਕ ਮੁੱਢਲੀ ਜ਼ਰੂਰਤ ਬਣ ਗਿਆ ਹੈ। ਜਿੱਥੇ ਇਸ ਦੀ ਸੁਚੱਜੀ ਵਰਤੋਂ ਇੱਕ ਵਰਦਾਨ ਹੈ, ਉੱਥੇ ਹੀ ਕਈ ਲੋਕ ਇਸ ਸਹੂਲਤ ਦੀ ਵਰਤੋਂ ਸਮਾਜਿਕ ਤੌਰ 'ਤੇ ਨਿੰਦਣਯੋਗ ਕੰਮਾਂ ਲਈ ਵੀ ਕਰਦੇ ਹਨ। ਇਹਨਾਂ ਗੈਰਕਾਨੂੰਨੀ ਕੰਮਾਂ ਵਿੱਚ ਬੱਚਿਆਂ ਦਾ ਸ਼ੋਸ਼ਣ ਵੀ ਸ਼ਾਮਿਲ ਹੈ ਜੋ ਕਿ ਇੱਕ ਅਪਰਾਧ ਹੈ। ਇਸ ਅਪਰਾਧ ਨੂੰ ਰੋਕਣ ਲਈ ਯੂਕੇ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਸ ਸੰਬੰਧੀ ਨੈਸ਼ਨਲ ਕ੍ਰਾਈਮ ਏਜੰਸੀ (ਐਨ ਸੀ ਏ) ਅਨੁਸਾਰ ਪਹਿਲੀ ਕੋਰੋਨਾ ਵਾਇਰਸ ਤਾਲਾਬੰਦੀ ਤੋਂ ਬਾਅਦ ਯੂਕੇ ਦੇ 320 ਸਭ ਤੋਂ ਖਤਰਨਾਕ ਬਾਲ ਸ਼ੋਸ਼ਣ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਆਨਲਾਈਨ ਕੰਮ ਕਰਦੇ ਅਪਰਾਧੀਆਂ ਨੂੰ ਲੱਭਣ 'ਤੇ ਧਿਆਨ ਕੇਂਦ੍ਰਤ ਕਰ ਰਹੇ ਹਨ। ਐਨ.ਸੀ.ਏ. ਦੇ ਡਾਇਰੈਕਟਰ ਰੌਬ ਜੋਨਸ ਅਨੁਸਾਰ ਬਹੁਤ ਸਾਰੇ ਆਨਲਾਈਨ ਕੰਮ ਕਰਨ ਵਾਲੇ ਅਪਰਾਧੀ ਸੋਚਦੇ ਹਨ ਕਿ ਉਹ ਤਕਨੀਕਾਂ ਦੀ ਵਰਤੋਂ ਕਰਕੇ ਆਪਣੇ ਅਪਰਾਧ ਨੂੰ ਅੰਜਾਮ ਦੇ ਸਕਦੇ ਹਨ ਪਰ ਪੁਲਸ ਦੀ ਕਾਰਵਾਈ ਨੇ ਇਹ ਸਾਬਤ ਕੀਤਾ ਹੈ ਕਿ ਇਹਨਾਂ ਦੋਸ਼ੀਆਂ ਨੂੰ ਨੱਥ ਪਾਈ ਜਾ ਸਕਦੀ ਹੈ। ਯੂਕੇ ਪੁਲਸ ਦੀ ਇਸ ਮੁਹਿੰਮ ਤਹਿਤ ਪਿਛਲੇ ਸਾਲ ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ ਕੁੱਲ 4,760 ਗ੍ਰਿਫ਼ਤਾਰੀਆਂ ਹੋਣ ਦੇ ਨਾਲ ਤਕਰੀਬਨ 6,500 ਬੱਚਿਆਂ ਨੂੰ ਸੁਰੱਖਿਅਤ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਅਰੂਣਾਚਲ 'ਚ ਬਣਾਏ ਨਵੇਂ ਪਿੰਡ 'ਤੇ ਚੀਨ ਦੀ ਪ੍ਰਤੀਕਿਰਿਆ, ਕਿਹਾ- ਇਹ ਸਾਡਾ ਇਲਾਕਾ ਹੈ

ਗ੍ਰਿਫ਼ਤਾਰ ਕੀਤੇ ਗਏ ਇਹਨਾਂ ਅਪਰਾਧੀਆਂ ਵਿੱਚੋਂ 320 ਨੂੰ ਐਨ.ਸੀ.ਏ. ਦੀ ਮੁਹਿੰਮ ਅਭਿਆਨ ਵਜੋਂ ਫੜਿਆ ਗਿਆ ਹੈ ਜਦਕਿ 122 ਅਪਰਾਧੀਆਂ ਨੂੰ ਐਨ.ਸੀ.ਏ. ਦੇ ਅਧਿਕਾਰੀਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਇਸ ਦੇ ਇਲਾਵਾ ਪੁਲਸ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਮਾਰਚ 2020 ਨੂੰ ਖ਼ਤਮ ਹੋਣ ਵਾਲੇ ਸਾਲ ਵਿੱਚ, ਐਨ.ਸੀ.ਏ. ਅਤੇ ਯੂਕੇ ਪੁਲਸ ਨੇ 7,212 ਦੋਸ਼ੀ ਗ੍ਰਿਫ਼ਤਾਰ ਕਰਨ ਦੇ ਨਾਲ ਲੱਗਭਗ 8,329 ਬੱਚਿਆਂ ਦੀ ਸੁਰੱਖਿਆ ਕੀਤੀ। ਇਹਨਾਂ ਅੰਕੜਿਆਂ ਅਨੁਸਾਰ ਮਾਰਚ 2019 ਨੂੰ ਖ਼ਤਮ ਹੋਣ ਵਾਲੇ ਸਾਲ ਦੀ ਤੁਲਨਾ ਨਾਲੋਂ ਗ੍ਰਿਫ਼ਤਾਰੀਆਂ ਵਿੱਚ 50% ਅਤੇ ਬੱਚਿਆਂ ਦੀ ਸੁਰੱਖਿਆ ਵਿੱਚ 10% ਦਾ ਵਾਧਾ ਹੋਇਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News