ਬ੍ਰਿਟਿਸ਼ ਹਥਿਆਰਬੰਦ ਸੈਨਾਵਾਂ ''ਚ 15 ਸਾਲਾਂ ਦੌਰਾਨ ਖੁਦਕੁਸ਼ੀਆਂ ''ਚ ਹੋਇਆ ਵਾਧਾ

Sunday, Apr 11, 2021 - 12:29 PM (IST)

ਬ੍ਰਿਟਿਸ਼ ਹਥਿਆਰਬੰਦ ਸੈਨਾਵਾਂ ''ਚ 15 ਸਾਲਾਂ ਦੌਰਾਨ ਖੁਦਕੁਸ਼ੀਆਂ ''ਚ ਹੋਇਆ ਵਾਧਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀਆਂ ਹਥਿਆਰਬੰਦ ਫੌਜਾਂ ਵਿੱਚ ਹੁੰਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਸੰਬੰਧੀ ਖੁਲਾਸਾ ਹੋਇਆ ਹੈ ਕਿ ਆਰਮਡ ਫੋਰਸਾਂ ਦੀਆਂ ਖ਼ੁਦਕੁਸ਼ੀਆਂ 15 ਸਾਲਾਂ ਦੌਰਾਨ ਆਪਣੇ ਉੱਚ ਪੱਧਰ 'ਤੇ ਪਹੁੰਚੀਆਂ ਹਨ। ਅੰਕੜਿਆਂ ਅਨੁਸਾਰ 2020 ਵਿੱਚ 21 ਫੌਜੀਆਂ ਨੇ ਆਪਣੀਆਂ ਜਾਨਾਂ ਲਈਆਂ ਹਨ ਜੋ ਕਿ 2005 ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ ਜਦੋਂ ਕਿ 22 ਫੌਜੀਆਂ ਨੇ ਆਤਮਹੱਤਿਆ ਕੀਤੀ ਸੀ ਪਰ 15 ਸਾਲ ਪਹਿਲਾਂ ਹਥਿਆਰਬੰਦ ਬਲਾਂ ਵਿੱਚ ਤਕਰੀਬਨ 50,000 ਜ਼ਿਆਦਾ ਸੈਨਿਕ ਸਨ ਜੋ ਕਿ 2020 ਦੇ ਅੰਕੜੇ ਹੋਰ ਵੀ ਚਿੰਤਾਜਨਕ ਬਣਾਉਂਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਆਸਟ੍ਰੇਲੀਆ ਦੇਵੇਗਾ 41 ਬੰਦੂਕਾਂ ਦੀ ਸਲਾਮੀ : ਮੌਰੀਸਨ

ਇਸ ਸੰਬੰਧੀ ਐਮ ਓ ਡੀ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 90ਵਿਆਂ ਦੇ ਦਹਾਕੇ ਤੋਂ ਪਹਿਲੀ ਵਾਰ ਹਥਿਆਰਬੰਦ ਸੈਨਾ ਵਿੱਚ ਮਰਦਾਂ ਵਿਚਕਾਰ ਖੁਦਕੁਸ਼ੀਆਂ ਦੀ ਦਰ ਵਧਣੀ ਸ਼ੁਰੂ ਹੋ ਰਹੀ ਹੈ ਅਤੇ ਮਰਦ ਫੌਜੀਆਂ ਵਿੱਚ ਆਤਮ-ਹੱਤਿਆ ਦੀ ਦਰ ਪ੍ਰਤੀ 100,000 ਕਰਮਚਾਰੀਆਂ 15 ਫੌਜੀ ਹਨ। ਜਦਕਿ ਰਾਸ਼ਟਰੀ ਅੰਕੜਾ ਦਫਤਰ ਦੇ ਅਨੁਸਾਰ ਬਾਕੀ ਆਬਾਦੀ ਵਿੱਚ ਇਹ ਦਰ ਪ੍ਰਤੀ 100,000 ਵਿੱਚ 11.2 ਮੌਤਾਂ ਹਨ। ਵੈਟਰਨਜ਼ ਯੂਨਾਈਟਿਡ ਅਗੇਨਸਟ ਸੁਸਾਈਡ ਦੇ ਜੈੱਫ ਵਿਲੀਅਮਜ਼ ਅਨੁਸਾਰ ਹਥਿਆਰਬੰਦ ਸੈਨਾਵਾਂ ਨੂੰ ਉਨ੍ਹਾਂ ਸੈਨਿਕਾਂ ਨੂੰ ਲੋੜੀਂਦੀ ਸਹਾਇਤਾ ਨਾ ਦੇਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਲੜਾਈ ਵੇਖੀ ਹੈ ਅਤੇ ਮਾਨਸਿਕ ਸਿਹਤ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।


author

Vandana

Content Editor

Related News