ਯੂਕੇ: ਮ੍ਰਿਤਕ ਕੋਰੋਨਾ ਮਰੀਜ਼ ਦਾ ਬੈਂਕ ਕਾਰਡ ਵਰਤਣ ਵਾਲੀ ਸਿਹਤ ਕਰਮਚਾਰੀ ਨੂੰ ਜੇਲ੍ਹ

Friday, Jun 11, 2021 - 03:55 PM (IST)

ਯੂਕੇ: ਮ੍ਰਿਤਕ ਕੋਰੋਨਾ ਮਰੀਜ਼ ਦਾ ਬੈਂਕ ਕਾਰਡ ਵਰਤਣ ਵਾਲੀ ਸਿਹਤ ਕਰਮਚਾਰੀ ਨੂੰ ਜੇਲ੍ਹ

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ): ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਇੱਕ ਐੱਨ ਐੱਚ ਐੱਸ ਵਰਕਰ ਨੇ ਮ੍ਰਿਤਕ ਕੋਰੋਨਾ ਵਾਇਰਸ ਮਰੀਜ਼ ਦਾ ਬੈਂਕ ਕਾਰਡ ਚੋਰੀ ਕਰਕੇ ਉਸਦੀ ਵਰਤੋਂ ਹਸਪਤਾਲ ਦੀ ਵੈਂਡਿੰਗ ਮਸ਼ੀਨ ਤੋਂ ਸਨੈਕਸ ਖਰੀਦਣ ਲਈ ਕੀਤੀ ਸੀ। ਹਸਪਤਾਲ ਦੀ 23 ਸਾਲਾ ਕਰਮਚਾਰੀ ਆਇਸ਼ਾ ਬਸ਼ਾਰਤ ਨੂੰ ਬੁੱਧਵਾਰ ਨੂੰ ਬਰਮਿੰਘਮ ਕਰਾਊਨ ਕੋਰਟ ਵਿੱਚ ਚੋਰੀ ਅਤੇ ਧੋਖਾਧੜੀ ਲਈ ਮੁਅੱਤਲੀ ਸਮੇਤ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। 

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਜਲਦ ਸ਼ੁਰੂ ਹੋਵੇਗੀ ਹਵਾਈ ਯਾਤਰਾ

ਇਸ ਸਿਹਤ ਦੇਖਭਾਲ ਸਹਾਇਕ ਕਰਮਚਾਰੀ ਨੇ 24 ਜਨਵਰੀ ਨੂੰ ਬਰਮਿੰਘਮ ਦੇ ਹਾਰਟਲੈਂਡਜ਼ ਹਸਪਤਾਲ ਵਿੱਚ ਇੱਕ 83 ਸਾਲਾ ਕੋਰੋਨਾ ਪੀੜਤ ਔਰਤ ਦੇ ਮਰਨ ਤੋਂ ਤਕਰੀਬਨ 17 ਮਿੰਟ ਬਾਅਦ ਕਾਰਡ ਲੈ ਲਿਆ ਸੀ। ਇਸ ਔਰਤ ਦੀ ਮੌਤ ਦੁਪਹਿਰ 1:56 ਵਜੇ ਦਰਜ ਕੀਤੀ ਗਈ ਅਤੇ ਇਸ ਤੋਂ ਸਿਰਫ 17 ਮਿੰਟ ਬਾਅਦ, ਬਸ਼ਾਰਤ ਨੇ ਕਰਿਸਪ, ਸਵੀਟਸ ਅਤੇ ਫਿਜ਼ੀ ਡ੍ਰਿੰਕ ਖਰੀਦਣ ਲਈ ਕਾਰਡ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਸ ਵੱਲੋਂ ਦੁਬਾਰਾ ਦੋ ਵਾਰ ਕਾਰਡ ਦੀ ਵਰਤੋਂ ਇੱਕ ਹੋਰ ਖਰੀਦਦਾਰੀ ਕਰਨ ਦੀ ਕੋਸ਼ਿਸ਼ ਕਰਨ ਲਈ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ'

ਪੁਲਸ ਨੇ ਦੱਸਿਆ ਕਿ ਇਸ ਸਮੇਂ ਤੱਕ ਕਾਰਡ ਰੱਦ ਕਰ ਦਿੱਤਾ ਗਿਆ ਸੀ ਅਤੇ ਬਸ਼ਾਰਤ ਨੂੰ ਸ਼ਿਫਟ ਦੌਰਾਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਰਮਿੰਘਮ ਦੇ ਫਾਰਮ ਰੋਡ ਦੀ ਰਹਿਣ ਵਾਲੀ ਬਸ਼ਾਰਤ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਫਰਸ਼ 'ਤੇ ਕਾਰਡ ਲੱਭਿਆ ਸੀ ਜੋ ਕਿ ਅਦਾਇਗੀ ਕਰਨ ਵੇਲੇ ਉਸਦੇ ਕਾਰਡ ਨਾਲ ਬਦਲ ਗਿਆ ਸੀ ਪਰ ਅਧਿਕਾਰੀਆਂ ਅਨੁਸਾਰ ਉਸਦੇ ਕਾਰਡ ਵੱਖ-ਵੱਖ ਰੰਗਾਂ ਦੇ ਸਨ ਅਤੇ ਇਸ ਕਰਮਚਾਰੀ ਨੇ ਮਰੀਜ਼ ਨਾਲ ਸਬੰਧਤ ਚੀਜ਼ ਚੋਰੀ ਕਰ ਕੇ ਹਸਪਤਾਲ ਦੇ ਪ੍ਰੋਟੋਕਾਲ ਨੂੰ ਨਜ਼ਰ ਅੰਦਾਜ਼ ਕੀਤਾ 


author

Vandana

Content Editor

Related News