ਯੂ.ਕੇ. : ਸਕਾਟਸ ਪਰਿਵਾਰਾਂ ਨੂੰ ਸਰਦੀਆਂ ''ਚ ਹਰ ਮਹੀਨੇ ਮਿਲੇਗੀ ਊਰਜਾ ਬਿੱਲਾਂ ’ਤੇ 60 ਪੌਂਡ ਦੀ ਛੋਟ
Friday, Jul 29, 2022 - 10:32 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂ.ਕੇ. ਸਰਕਾਰ ਦੀ ਯੋਜਨਾ ਮੁਤਾਬਕ ਸਕਾਟਲੈਂਡ ਵਿਚ ਰਹਿ ਰਹੇ ਪਰਿਵਾਰਾਂ ਨੂੰ ਰਹਿਣ-ਸਹਿਣ ਦੇ ਖਰਚੇ ਦੇ ਸੰਕਟ ਨੂੰ ਘੱਟ ਕਰਨ ਲਈ ਸਰਦੀਆਂ ਦੌਰਾਨ ਹਰ ਮਹੀਨੇ ਆਪਣੇ ਊਰਜਾ ਬਿੱਲਾਂ ’ਤੇ 60 ਤੋਂ ਵੱਧ ਦੀ ਛੋਟ ਮਿਲੇਗੀ। ਜਾਣਕਾਰੀ ਮੁਤਾਬਕ ਇਹ ਪੈਸਾ ਮਈ 'ਚ ਐਲਾਨੇ ਇਕ ਪੈਕੇਜ ਦਾ ਹਿੱਸਾ ਹੈ ਜੋ ਕਿ ਛੇ ਮਹੀਨਿਆਂ 'ਚ ਛੇ ਕਿਸ਼ਤਾਂ 'ਚ ਪੂਰੇ ਯੂਕੇ 'ਚ ਲਗਭਗ 29 ਮਿਲੀਅਨ ਘਰਾਂ 'ਚ ਆਵੇਗਾ। ਇਸ ਸਬੰਧੀ ਯੂ.ਕੇ. ਸਰਕਾਰ ਨੇ ਕਿਹਾ ਕਿ ਇਹ ਪਰਿਵਾਰ ਅਕਤੂਬਰ ਅਤੇ ਨਵੰਬਰ 'ਚ 66 ਪੌਂਡ ਅਤੇ ਦਸੰਬਰ ਅਤੇ ਮਾਰਚ ਦੇ ਵਿਚਕਾਰ 67 ਪੌਂਡ ਦੇ ਆਪਣੇ ਊਰਜਾ ਬਿੱਲਾਂ ਨੂੰ ਕੱਟਣਗੇ।
ਇਹ ਵੀ ਪੜ੍ਹੋ : ਹਾਕੀ ਰਾਸ਼ਟਰਮੰਡਲ ਖੇਡਾਂ : ਭਾਰਤ ਨੇ ਘਾਨਾ ਨੂੰ 5-0 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ
ਇਸ ਸਬੰਧੀ ਖਬਰਾਂ ਇਸ ਗੱਲ ਦੇ ਪਹਿਲੇ ਵੇਰਵੇ ਦੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਕਿਵੇਂ 400 ਪੌਂਡ ਦੀ ਸਹਾਇਤਾ ਦਾ ਭੁਗਤਾਨ ਕੀਤਾ ਜਾਵੇਗਾ। ਇਸ ਬਾਰੇ ਇਹ ਵੀ ਮੰਨਣਾ ਹੈ ਕਿ ਜਨਵਰੀ 'ਚ ਇਨ੍ਹਾਂ 'ਚ ਹੋਰ ਵਾਧਾ ਹੋਣ ਤੋਂ ਪਹਿਲਾਂ, ਅਕਤੂਬਰ ਤੋਂ ਬਿੱਲ ਪ੍ਰਤੀ ਸਾਲ 3,420 ਤੱਕ ਪਹੁੰਚ ਸਕਦੇ ਹਨ। ਵਪਾਰ ਅਤੇ ਊਰਜਾ ਸਕੱਤਰ ਕਵਾਸੀ ਕਵਾਰਟੇਂਗ ਨੇ ਕਿਹਾ ਕਿ ਊਰਜਾ ਬਿੱਲਾਂ ’ਤੇ 400 ਪੌਂਡ ਦੀ ਇਹ ਮਹੱਤਵਪੂਰਨ ਛੇਟ ਠੰਡੇ ਮਹੀਨਿਆਂ 'ਚ ਲੱਖਾਂ ਪਰਿਵਾਰਾਂ ਦੀ ਮਦਦ ਕਰਨ ਲਈ ਕੁਝ ਰਾਹਤ ਪਾਵੇਗੀ।
ਇਹ ਵੀ ਪੜ੍ਹੋ : ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ
ਇਸ ਸਬੰਧੀ ਚਾਂਸਲਰ ਨਦੀਮ ਜਹਾਵੀ ਨੇ ਕਿਹਾ ਕਿ ਇਹ ਛੋਟ ਪਰਿਵਾਰਾਂ ਲਈ ਸਾਡੀ 37 ਬਿਲੀਅਨ ਪੌਂਡ ਦੀ ਮਦਦ ਦਾ ਹਿੱਸਾ ਸੀ, ਜਿਸ 'ਚ 8 ਮਿਲੀਅਨ ਸਭ ਤੋਂ ਕਮਜ਼ੋਰ ਪਰਿਵਾਰਾਂ ਨੂੰ ਜੀਵਨ ਦੀ ਲਾਗਤ 'ਚ ਮਦਦ ਲਈ 1,200 ਪੌਂਡ ਦੀ ਸਿੱਧੀ ਸਹਾਇਤਾ ਵੀ ਸ਼ਾਮਲ ਸੀ। ਲੇਵਿਸ ਨੇ ਕਿਹਾ ਕਿ ਅਕਤੂਬਰ 'ਚ ਊਰਜਾ ਦੀ ਕੀਮਤ ਸੀਮਾ 3,500 ਜਾਂ ਇਸ ਤੋਂ ਵੱਧ ਤੱਕ ਵਧਣ ਤੋਂ ਪਹਿਲਾਂ, ਟੋਰੀ ਲੀਡਰਸ਼ਿਪ ਮੁਕਾਬਲੇ ਦੇ ਸਮਾਪਤ ਹੋਣ ਤੋਂ ਪਹਿਲਾਂ ਪਰਿਵਾਰਾਂ ਨੂੰ ਵਧੇ ਹੋਏ ਬਿੱਲਾਂ ਦੇ ਨੋਟਿਸ ਮਿਲਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ