ਸ਼ਿਨਜਿਆਂਗ ''ਚ ਉਈਗਰ ਮੁਸਲਮਾਨਾਂ ਨੇ ਚੀਨ ਦੇ ਖ਼ਿਲਾਫ਼ ਕੀਤਾ ''ਜੰਗ ਦਾ ਐਲਾਨ''

11/16/2020 12:24:05 PM

ਬੀਜ਼ਿੰਗ: ਚੀਨ ਦੇ ਵੱਧਦੇ ਅੱਤਿਆਚਾਰਾਂ ਦੇ ਖ਼ਿਲਾਫ਼ ਹੁਣ ਉਈਗਰ ਮੁਸਲਮਾਨਾਂ ਦੀ ਬਗਾਵਤ ਤੇਜ਼ ਹੋ ਗਈ ਹੈ। ਮੁਸਲਮਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਨੇ ਚੀਨ ਦੇ ਅੱਤਿਆਚਾਰਾਂ ਤੋਂ ਆਜ਼ਾਦੀ ਨਹੀਂ ਮਿਲ ਜਾਂਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਈਗਰ ਮੁਸਲਮਾਨਾਂ ਨੇ ਪੂਰਬੀ ਤੁਰਕੀਸਤਾਨ ਦੇ ਸੁਤੰਤਰਤਾ ਦਿਵਸ ਦੇ ਮੌਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਇਸ ਜੰਗ ਦਾ ਐਲਾਨ ਕੀਤਾ। ਪ੍ਰਦਰਸ਼ਨ ਦੇ ਦੌਰਾਨ ਉਈਗਾਰ ਭਾਈਚਾਰੇ ਦੇ ਨੇਤਾਵਾਂ ਨੇ ਕਸਮ ਖਾਧੀ ਕਿ ਜਦੋਂ ਤੱਕ ਚੀਨ ਤੋਂ ਆਜ਼ਾਦੀ ਨਹੀਂ ਮਿਲ ਜਾਂਦੀ ਹੈ, ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ।
ਦੱਸ ਦੇਈਏ ਕਿ ਪੂਰਬੀ ਪਾਕਿਸਤਾਨ ਵੀ ਮੱਧ ਏਸ਼ੀਆ ਦਾ ਇਕ ਸੁਤੰਤਰ ਹਿੱਸਾ ਹੋਇਆ ਕਰਦਾ ਸੀ ਪਰ ਚੀਨ ਨੇ ਉਸ 'ਤੇ ਕਬਜ਼ਾ ਕਰ ਲਿਆ ਜਿਸ ਨੂੰ ਹੀ ਅੱਜ ਸ਼ਿਨਜਿਆਂਗ ਪ੍ਰਾਂਤ ਦੇ ਰੂਪ 'ਚ ਮੰਨਿਆ ਜਾਂਦਾ ਹੈ। ਇਥੇ ਸਮੇਂ-ਸਮੇਂ 'ਤੇ ਆਜ਼ਾਦੀ ਦੇ ਲਈ ਪ੍ਰਦਰਸ਼ਨ ਹੁੰਦੇ ਹਨ। ਦੱਸ ਦੇਈਏ ਕਿ 12 ਨਵੰਬਰ ਨੂੰ ਪੂਰਬੀ ਤੁਰਕੀਸਤਾਨ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਚੀਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਗਏ। ਪੂਰਬੀ ਤੁਰਕੀਸਤਾਨ ਜਾਂ ਸ਼ਿਨਜਿਆਂਗ 'ਚ 10 ਲੱਖ ਉਈਗਰ ਹਨ ਜੋ ਲੰਬੇ ਸਮੇਂ ਤੋਂ ਚੀਨ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਮੀਡੀਆ ਰਿਪੋਰਟ 'ਚ ਇਹ ਗੱਲ ਕਈ ਵਾਰ ਸਾਹਮਣੇ ਆ ਚੁੱਕੀ ਹੈ ਕਿ ਚੀਨ ਦੀ ਕਮਿਊਨਿਟਸ ਸਰਕਾਰ ਮੁਸਲਮਾਨਾਂ ਨੂੰ ਗਲਤ ਤਰੀਕਿਆਂ ਨਾਲ ਤੰਗ ਕਰਦੀ ਹੈ। ਉਨ੍ਹਾਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਦੀ ਆਬਾਦੀ ਘਟਾਉਣ ਲਈ ਜਨਾਨੀਆਂ ਦਾ ਜ਼ਬਰਦਸਤੀ ਗਰਭਪਾਤ ਵੀ ਕਰਵਾਇਆ ਜਾਂਦਾ ਹੈ।
ਅਮਰੀਕਾ ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਅਤੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਮੁਸਲਮਾਨਾਂ 'ਤੇ ਅੱਤਿਆਚਾਰ ਦੇ ਮੱਦੇਨਜ਼ਰ ਚੀਨ ਦੇ ਖ਼ਿਲਾਫ਼ ਕਈ ਸਖ਼ਤ ਕਦਮ ਵੀ ਚੁੱਕੇ। ਕੁਝ ਸਮੇਂ ਪਹਿਲਾਂ ਅਮਰੀਕਾ ਨੇ ਸ਼ਿਨਜਿਆਂਗ ਪ੍ਰਾਂਤ ਨਿਰਮਿਤ ਸਾਰੇ ਉਤਪਾਦਾਂ ਦੇ ਆਯਾਤ 'ਤੇ ਰੋਗ ਲਗਾ ਦਿੱਤੀ ਸੀ ਕਿਉਂਕਿ ਉਥੇ ਮੁਸਲਮਾਨਾਂ ਤੋਂ ਬੰਧੁਆਂ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਵਾਇਆ ਜਾਂਦਾ ਹੈ। 
 


Aarti dhillon

Content Editor

Related News