ਵਿਆਹ ਮਗਰੋਂ ਲਾੜੀ ਦੀ ਸੱਚਾਈ ਆਈ ਸਾਹਮਣੇ, ਸਦਮੇ ''ਚ ਇਮਾਮ

1/16/2020 12:29:37 PM

ਕੰਪਾਲਾ (ਬਿਊਰੋ): ਦੁਨੀਆ ਵਿਚ ਹਰੇਕ ਸ਼ਖਸ ਨੂੰ ਆਪਣੇ ਵਿਆਹ ਦਾ ਕਾਫੀ ਚਾਅ ਹੁੰਦਾ ਹੈ। ਪਰ ਜਦੋਂ ਇਸ ਰਿਸ਼ਤੇ ਵਿਚ ਧੋਖਾ ਮਿਲੇ ਤਾਂ ਵਿਅਕਤੀ ਟੁੱਟ ਜਾਂਦਾ ਹੈ। ਅਜਿਹਾ ਹੀ ਕੁਝ ਯੁਗਾਂਡਾ ਵਿਚ ਇਕ ਇਮਾਮ ਦੇ ਨਾਲ ਹੋਇਆ, ਜਿਸ ਮਗਰੋਂ ਉਹ ਸਦਮੇ ਵਿਚ ਹੈ।ਅਸਲ ਵਿਚ ਵਿਆਹ ਦੇ 2 ਹਫਤੇ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਲਾੜੀ ਅਸਲ ਵਿਚ ਮਰਦ ਹੈ। 27 ਸਾਲਾ ਮੁਹੰਮਦ ਮੁਤੁਮਬਾ ਅਤੇ ਉਸ ਦੀ ਲਾੜੀ ਨੇ 2 ਹਫਤੇ ਪਹਿਲਾਂ ਇਕ ਰਵਾਇਤੀ ਵਿਆਹ ਸਮਾਰੋਹ ਵਿਚ ਵਿਆਹ ਦੇ ਇਕਰਾਰਾਨਾਮੇ 'ਤੇ ਦਸਤਖਤ ਕੀਤੇ ਸਨ। ਇਮਾਮ ਨੇ ਕਿਹਾ ਕਿ ਵਿਆਹ ਦੇ ਬਾਅਦ ਉਹ ਨਹੀਂ ਮਿਲੇ ਕਿਉਂਕਿ ਲਾੜੀ ਨੇ ਕਿਹਾ ਸੀ ਕਿ ਉਸ ਦੇ ਪੀਰੀਅਡ ਚੱਲ ਰਹੇ ਹਨ। 

ਇਮਾਮ ਨੇ ਕਿਹਾ ਕਿ ਮੈਂ ਵੀ ਬੀਮਾਰ ਸੀ ਅਤੇ ਉਸ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਉਹਨਾਂ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਜਦੋਂ ਉਹਨਾਂ ਨੂੰ ਆਪਣੀ ਲਾੜੀ ਦੇ ਮਰਦ ਹੋਣ ਦੇ ਬਾਰੇ ਵਿਚ ਇਕ ਗੁਆਂਢੀ ਨੇ ਦੱਸਿਆ। ਉਹਨਾਂ ਦੇ ਗੁਆਂਢੀਆਂ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਇਕ ਕੰਧ ਟੱਪ ਗਈ ਸੀ ਤਾਂ ਜੋ ਟੀ.ਵੀ. ਸੈੱਟ ਅਤੇ ਕੱਪੜਿਆਂ ਸਮੇਤ ਉਹਨਾਂ ਦਾ ਸਾਮਾਨ ਚੋਰੀ ਕਰ ਸਕੇ। ਇਸ ਮਗਰੋਂ ਗੁਆਂਢੀਆਂ ਨੇ ਨਤੀਜਾ ਕੱਢਿਆ ਕਿ ਇਮਾਮ ਦੀ ਪਤਨੀ ਇਕ ਮਰਦ ਹੈ। ਗੁਆਂਢੀਆਂ ਨੇ ਪੁਲਸ ਸਟੇਸ਼ਨ ਵਿਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ। ਇਸ ਦੇ ਤੁਰੰਤ ਬਾਅਦ ਇਮਾਮ ਅਤੇ ਇਸਲਾਮੀ ਕੱਪੜੇ ਪਹਿਨੇ ਉਹਨਾਂ ਦੀ ਪਤਨੀ ਪੁਲਸ ਸਟੇਸ਼ਨ ਪਹੁੰਚੇ। 

PunjabKesari

ਕਯੁੰਗਾ ਜ਼ਿਲਾ ਅਪਰਾਧਿਕ ਜਾਂਚ ਅਧਿਕਾਰੀ ਇਸਹਾਰ ਮੁਗੇਰਾ ਨੇ ਦੱਸਿਆ ਕਿ ਉਸ ਨੂੰ ਸਲਾਖਾਂ ਦੇ ਪਿੱਛੇ ਲਿਜਾਣ ਤੋਂ ਪਹਿਲਾਂ ਇਕ ਮਹਿਲਾ ਪੁਲਸ ਅਧਿਕਾਰੀ ਨੇ ਸ਼ੱਕੀ ਦੇ ਪੁਰਸ਼ ਹੋਣ ਦੀ ਜਾਂਚ ਕੀਤੀ।ਫਿਰ ਅਧਿਕਾਰੀ ਉਦੋਂ ਸਦਮੇ ਵਿਚ ਆ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਸ਼ੱਕੀ ਨੇ ਨਕਲੀ ਛਾਤੀ ਬਣਾਈ ਹੋਈ ਸੀ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਔਰਤਾਂ ਵਾਂਗ ਦਿਸ ਸਕੇ। ਇਸ ਦੌਰਾਨ ਪੁਲਸ ਨੇ ਪਾਇਆ ਕਿ ਉਹ ਔਰਤ ਨਹੀਂ ਸਗੋ ਮਰਦ ਹੀ ਸੀ। ਅੱਗੇ ਪੁਲਸ ਦੀ ਪੁੱਛਗਿੱਛ ਵਿਚ ਸ਼ੱਕੀ ਨੇ ਸਵੀਕਾਰ ਕੀਤਾ ਕਿ ਇਮਾਮ ਦੇ ਪੈਸਿਆਂ ਲਈ ਉਸ ਨੇ ਇਮਾਮ ਨੂੰ ਧੋਖਾ ਦਿੱਤਾ।

ਇਮਾਮ ਨੇ ਕਿਹਾ ਕਿ ਸ਼ੱਕੀ ਨਾਲ ਉਸ ਦੀ ਮੁਲਾਕਾਤ ਮਸਜਿਦ ਵਿਚ ਹੋਈ ਸੀ। ਉਹਨਾਂ ਨੇ ਕਿਹਾ ਕਿ ਮੈਂ ਵਿਆਹ ਲਈ ਕੁੜੀ ਦੀ ਤਲਾਸ਼ ਕਰ ਰਿਹਾ ਸੀ ਅਤੇ ਜਦੋਂ ਮੈਂ ਹਿਜਾਬ ਪਹਿਨੇ ਖੂਬਸੂਰਤ ਕੁੜੀ ਨੂੰ ਦੇਖਿਆ ਤਾਂ ਉਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ। ਉਸ ਨੇ ਮੈਨੂੰ ਕਿਹਾ ਕਿ ਅਸੀਂ ਉਦੋਂ ਤੱਕ ਸੰਬੰਧ ਨਹੀਂ ਬਣਾ ਸਕਦੇ ਜਦੋਂ ਤੱਕ ਕਿ ਮੈਂ ਉਸ ਦੇ ਮਾਤਾ-ਪਿਤਾ ਨੂੰ ਮੇਹਰ ਦੀ ਰਾਸ਼ੀ ਨਹੀਂ ਦੇ ਦਿੰਦਾ। ਸਾਰੇ ਬਿਆਨ ਦਰਜ ਕਰਨ ਦੇ ਬਾਅਦ ਸ਼ੱਕੀ 'ਤੇ ਭੇਸ ਬਦਲ ਕੇ ਧੋਖਾ ਦੇਣ ਅਤੇ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana