ਯੁਗਾਂਡਾ : ਸੜਕ ਹਾਦਸੇ ''ਚ ਕਾਂਗੋ ਦੇ 15 ਲੋਕਾਂ ਦੀ ਮੌਤ

Sunday, Jan 13, 2019 - 11:33 PM (IST)

ਕੰਪਾਲਾ — ਪੂਰਬੀ ਅਫਰੀਕੀ ਦੇਸ਼ ਯੁਗਾਂਡਾ ਦੇ ਉੱਤਰ ਪੱਛਮੀ ਜ਼ਿਲੇ 'ਚ ਐਤਵਾਰ ਨੂੰ ਇਕ ਟਰੱਕ ਦੇ ਪੱਲਟ ਜਾਣ ਕਾਰਨ ਉਸ 'ਤੇ ਸਵਾਰ ਕਾਂਗੋ ਦੇ 15 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਵੈਸਟ ਨਿਲੇ ਖੇਤਰੀ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਚਾਲਕ ਨੇ ਵਾਹਨ ਤੋਂ ਕੰਟਰੋਲ ਖੋਹ ਦਿੱਤਾ ਅਤੇ ਜਿਸ ਕਾਰਨ ਟਰੱਕ ਗਾਟ ਮਲਾਰਾ ਕੋਲ ਜਾ ਪਲਟਿਆ।
ਟਰੱਕ 'ਤੇ ਕਾਂਗੋ ਦੇ ਵਪਾਰੀ ਅਤੇ ਮਛੇਰੇ ਸਵਾਰ ਸਨ ਜੋ ਪਨੀਯਾਮੁਰ ਮੱਛੀ ਬਜ਼ਾਰ ਵੱਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਵਪਾਰੀਆਂ 'ਚ ਜ਼ਿਆਦਾਤਰ ਲੋਕ ਲੋਕਤਾਂਤਰਿਕ ਗਣਰਾਜ ਕਾਂਗੋ ਦੇ ਅਰੀਵਾੜਾ ਦੇ ਮਛੇਰੇ ਸਨ। ਬੁਲਾਰੇ ਮੁਤਾਬਕ ਇਸ ਹਾਦਸੇ 'ਚ 15 ਲੋਕਾਂ ਦੀ ਮੌਤ ਹੋਣ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਇਸ ਸਬੰਧ 'ਚ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਅੰਕੜਿਆਂ ਮੁਤਾਬਕ ਯੁਗਾਂਡਾ 'ਚ ਹਰ ਸਾਲ ਲਗਭਗ 20,000 ਸੜਕ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ 'ਚੋਂ 2,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਯੁਗਾਂਡਾ ਸੜਕ ਹਾਦਸਿਆਂ ਕਾਰਨ ਹੋਣ ਵਾਲੀ ਜ਼ਿਆਦਾਤਰ ਮੌਤਾਂ ਵਾਲੇ ਦੇਸ਼ਾਂ 'ਚ ਸ਼ਾਮਲ ਹੈ।


Related News