ਬਿਨਾਂ ਜੁਰਮਾਨਿਆਂ ਦੇ UAE ਤੋਂ ਵਤਨ ਵਾਪਸੀ ਲਈ 3 ਦਿਨ ਬਾਕੀ, ਜਲਦੀ ਖਿੱਚ ਲਓ ਤਿਆਰੀ

Tuesday, Sep 08, 2020 - 12:35 AM (IST)

ਬਿਨਾਂ ਜੁਰਮਾਨਿਆਂ ਦੇ UAE ਤੋਂ ਵਤਨ ਵਾਪਸੀ ਲਈ 3 ਦਿਨ ਬਾਕੀ, ਜਲਦੀ ਖਿੱਚ ਲਓ ਤਿਆਰੀ

ਦੁਬਈ: ਯੂ.ਏ.ਈ. ਵਿਚ ਆਉਣ ਵਾਲੇ ਜਿਹੜੇ ਯਾਤਰੀਆਂ ਜਾਂ ਸੈਲਾਨੀਆਂ ਦੇ ਵੀਜ਼ਾ ਦੀ ਮਿਆਦ 1 ਮਾਰਚ ਤੋਂ ਬਾਅਦ ਖਤਮ ਹੋ ਗਈ ਹੈ, ਹੁਣ ਉਨ੍ਹਾਂ ਕੋਲ ਦੇਸ਼ ਵਿਚੋਂ ਬਿਨਾਂ ਕਿਸੇ ਜੁਰਮਾਨੇ ਦੇ ਆਪਣੇ ਵਤਨ ਵਾਪਸੀ ਲਈ ਸਿਰਫ ਤਿੰਨ ਦਿਨ ਹੀ ਬਚੇ ਹਨ। ਸੰਯੁਕਤ ਅਰਬ ਅਮੀਰਾਤ ਦੀ ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ਆਈ.ਸੀ.ਏ.) ਨੇ ਅਗਸਤ ਮਹੀਨੇ ਵਿਚ ਉਨ੍ਹਾਂ ਸੈਲਾਨੀਆਂ ਲਈ ਇਕ ਮਹੀਨੇ ਦੀ ਵੀਜ਼ਾ ਮਿਆਦ ਵਧਾਉਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਦਾ ਵੀਜ਼ਾ ਪਰਮਿਟ 1 ਮਾਰਚ ਤੋਂ ਬਾਅਦ ਖਤਮ ਹੋ ਗਿਆ ਸੀ। ਇਸ ਮਿਆਦ ਨੂੰ 11 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ ਤੇ ਇਹ 11 ਸਤੰਬਰ ਨੂੰ ਖਤਮ ਹੋਣ ਵਾਲੀ ਹੈ।

ਆਈ.ਸੀ.ਏ. ਨੇ ਪਹਿਲਾਂ ਆਪਣੇ ਇਕ ਟਵੀਟ ਵਿਚ ਐਲਾਨ ਕੀਤਾ ਸੀ ਕਿ ਪਛਾਣ ਅਤੇ ਨਾਗਰਿਕਤਾ ਲਈ ਫੈਡਰਲ ਅਥਾਰਟੀ 11/8/2020 ਤੋਂ ਸ਼ੁਰੂ ਹੋਣ ਵਾਲੇ ਐਂਟਰੀ ਪਰਮਿਟਸ ਧਾਰਕਾਂ ਲਈ ਗ੍ਰੇਸ ਪੀਰੀਅਡ ਨੂੰ ਇਕ ਮਹੀਨਾ ਹੋਰ ਵਧਾਉਂਦੀ ਹੈ, ਜਿਸ ਦਾ ਟੀਚਾ ਉਨ੍ਹਾਂ ਨੂੰ ਇਸ ਦੌਰਾਨ ਸਾਰੇ ਜੁਰਮਾਨਿਆਂ ਤੋਂ ਛੋਟ ਦੇ ਕੇ ਦੇਸ਼ ਛੱਡਣ ਦੇ ਯੋਗ ਬਣਾਉਣਾ ਹੈ। ਆਈ.ਸੀ.ਏ. ਮੁਤਾਬਕ ਯਾਤਰੀਆਂ ਕੋਲ ਦੇਸ਼ ਵਿਚ ਰਹਿਣ ਲਈ ਮੁਲਾਕਾਤ ਜਾਂ ਰੁਜ਼ਗਾਰ ਵੀਜ਼ਾ ਦਾ ਬਦਲ ਵੀ ਹੁੰਦਾ ਹੈ। ਜੇ ਵਿਜ਼ਟਰ ਦੇਸ਼ ਛੱਡ ਕੇ ਨਹੀਂ ਜਾਂਦਾ ਜਾਂ ਆਪਣੇ ਵੀਜ਼ਾ ਨੂੰ ਅੱਗੇ ਵਧਾਉਂਦਾ ਹੈ ਤਾਂ ਉਸ ਨੂੰ ਇਸ ਲਈ ਭੁਗਤਾਨ ਕਰਨਾ ਪੈਂਦਾ ਹੈ। ਐਮਰ ਸੈਂਟਰਜ਼ ਨੇ ਦੱਸਿਆ ਕਿ ਵੀਜ਼ਾਂ ਮਿਆਦ ਤੋਂ ਜ਼ਿਆਦਾ ਰਹਿਣ ਦੌਰਾਨ ਪਹਿਲੀ ਵਾਰ ਵਿਚ 200 ਦਿਰਹਮ ਦਾ ਜੁਰਮਾਨਾ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਹਰੇਕ ਦਿਨ 'ਤੇ 100 ਦਿਰਹਮ ਦਾ ਭੁਗਤਾਨ ਕਰਨਾ ਪੈਂਦਾ ਹੈ।

ਸਭ ਤੋਂ ਪਹਿਲਾਂ ਯੂ.ਏ.ਈ. ਦੀ ਸਰਕਾਰ ਨੇ 10 ਜੁਲਾਈ ਨੂੰ ਵਿਜ਼ਟਰ ਤੇ ਟੂਰਿਸਟ ਵੀਜ਼ਿਆਂ ਦੀ ਮਿਆਦ ਨੂੰ ਇਕ ਮਹੀਨੇ 11 ਜੁਲਾਈ ਤੱਕ ਲਈ ਵਧਾਇਆ ਸੀ ਤੇ ਬਾਅਦ ਵਿਚ ਇਸ ਨੂੰ 11 ਅਗਸਤ ਤੱਕ ਕਰ ਦਿੱਤਾ ਗਿਆ ਸੀ। ਆਈ.ਸੀ.ਏ. ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਜੁਰਮਾਨਿਆਂ ਤੋਂ ਬਚਣ ਲਈ ਤੈਅ ਸਮਾਂ ਮਿਆਦ ਵਿਚ ਆਪਣੇ ਵਤਨ ਵਾਪਸੀ ਕਰਨ ਦੀ ਕੋਸ਼ਿਸ਼ ਕਰਨ।


author

Baljit Singh

Content Editor

Related News