UAE ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਝਟਕਾ, ਅਸਥਾਈ ਤੌਰ ’ਤੇ ਕੀਤੀ ਬੰਦ ਇਹ ਸੁਵਿਧਾ

Tuesday, Aug 24, 2021 - 04:16 PM (IST)

UAE ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਝਟਕਾ, ਅਸਥਾਈ ਤੌਰ ’ਤੇ ਕੀਤੀ ਬੰਦ ਇਹ ਸੁਵਿਧਾ

ਆਬੂ ਧਾਬੀ (ਭਾਸ਼ਾ) : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਉਨ੍ਹਾਂ ਯਾਤਰੀਆਂ ਲਈ ਵੀਜ਼ਾ ਆਨ ਅਰਾਈਵਲ ਸੁਵਿਧਾ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਪਿਛਲੇ 14 ਦਿਨਾਂ ਤੋਂ ਵੱਧ ਸਮੇਂ ਲਈ ਭਾਰਤ ਵਿਚ ਰਹਿ ਰਹੇ ਹਨ। ਇਤਿਹਾਦ ਏਅਰਵੇਜ਼ ਨੇ ਸੋਮਵਾਰ ਨੂੰ ਟਵਿਟਰ ’ਤੇ ਇਸ ਸਬੰਧੀ ਜਾਦਕਾਰੀ ਦਿੱਤੀ। ਇਤਿਹਾਦ ਏਅਰਵੇਜ਼ ਨੇ ਟਵਿਟਰ ’ਤੇ ਕਿਹਾ, ‘ਯੂ.ਏ.ਈ. ਦੇ ਅਧਿਕਾਰੀਆਂ ਨੇ ਭਾਰਤ ਤੋਂ ਆਉਣ ਵਾਲੇ ਜਾਂ 14 ਦਿਨਾਂ ਤੋਂ ਵੱਧ ਸਮੇਂ ਲਈ ਭਾਰਤ ਵਿਚ ਰਹਿਣ ਵਾਲੇ ਯਾਤਰੀਆਂ ਲਈ ਵੀਜ਼ਾ ਆਨ ਅਰਾਈਵਲ ਸੁਵਿਧਾ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।’

ਇਹ ਵੀ ਪੜ੍ਹੋ: ਜੀ7 ਦੇਸ਼ਾਂ ਦੀ ਹੰਗਾਮੀ ਬੈਠਕ ਤੋਂ ਪਹਿਲਾਂ ਤਾਲਿਬਾਨ ਬਾਰੇ ਬੋਰਿਸ ਜਾਨਸਨ ਦੇ ਸਖ਼ਤ ਬੋਲ

PunjabKesari

ਯੂ.ਏ.ਈ. ਅਰਬ ਅਮੀਰਾਤ ਦੀ ਵੈਬਸਾਈਟ ’ਤੇ ਕਿਹਾ ਗਿਆ ਹੈ, ‘ਨਿਯਮਿਤ ਪਾਸਪੋਰਟ ਨਾਲ ਯੂ.ਐਸ. ਵੀਜ਼ਾ, ਗ੍ਰੀਨ ਕਾਰਡ, ਯੂ.ਕੇ. ਨਿਵਾਸ ਪਰਮਿਟ ਜਾਂ ਈਯੂ ਨਿਵਾਸ ਪਰਮਿਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਯੂ.ਏ.ਈ. ਵਿਚ ਪ੍ਰਵੇਸ਼ ਦੇ ਸਮੇਂ ਵੀਜ਼ਾ ਪ੍ਰਾਪਤ (ਵੀਜ਼ਾ ਆਨ ਅਰਾਈਵਲ) ਕਰਨ ਦੀ ਇਜਾਜ਼ਤ ਦਿੱਤੀ ਹੈ। ਦੇਈਏ ਕਿ ਸੰਯੁਕਤ ਅਰਬ ਅਮੀਰਾਤ ਨੇ 3 ਅਗਸਤ ਭਾਰਤ ਸਮੇਤ 6 ਦੇਸ਼ਾਂ ’ਤੇ ਲੱਗੀ ਯਾਤਰਾ ਪਾਬੰਦੀ ਹਟਾ ਦਿੱਤੀ ਸੀ। ਭਾਰਤ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ, ਨੇਪਾਲ, ਨਾਈਜ਼ੀਰੀਆ ਅਤੇ ਯੁਗਾਂਡਾ ਤੋਂ ਵੀ ਪਾਬੰਦੀ ਹਟਾ ਦਿੱਤੀ ਗਈ ਸੀ। 

ਇਹ ਵੀ ਪੜ੍ਹੋ: ਤਾਲਿਬਾਨ ਵੱਲੋਂ 31 ਅਗਸਤ ਤੱਕ ਦੇਸ਼ ਛੱਡਣ ਦੀ ਧਮਕੀ ਮਗਰੋਂ ਅਮਰੀਕਾ ਦਾ ਬਿਆਨ ਆਇਆ ਸਾਹਮਣੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News