ਜਲਿਆਂਵਾਲਾ ਸਾਕੇ 'ਤੇ ਆਧਾਰਿਤ ਕਵਿਤਾ 'ਖੂਨੀ ਵਿਸਾਖੀ' ਦਾ ਅੰਗਰੇਜ਼ੀ ਅਨੁਵਾਦ ਲੋਕ ਅਰਪਣ

04/19/2019 4:04:21 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਵਿਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਉਸ ਪੁਸਤਕ ਦੇ ਲੋਕ ਅਰਪਣ ਦੀ ਪ੍ਰਸ਼ੰਸਾ ਕੀਤੀ ਜਿਸ ਵਿਚ ਪੰਜਾਬੀ ਕਵਿਤਾ 'ਖੂਨੀ ਵਿਸਾਖੀ' ਦਾ ਅੰਗਰੇਜ਼ੀ ਅਨੁਵਾਦ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ 100 ਸਾਲ ਪੁਰਾਣੇ ਜਲਿਆਂਵਾਲੇ ਬਾਗ ਕਤਲਕਾਂਡ ਦੀ ਤ੍ਰਾਸਦੀ ਦੇ ਬਾਰੇ ਵਿਚ ਹੁਣ 'ਗਲੋਬਲ' ਪਾਠਕ ਬਣਨਗੇ। ਕਵਿਤਾ ਦਾ ਅਨੁਵਾਦ ਸੂਰੀ ਨੇ ਕੀਤਾ ਹੈ। 

PunjabKesari

ਉਨ੍ਹਾਂ ਦੇ ਦਾਦਾ ਨਾਨਕ ਸਿੰਘ ਇਕ ਕ੍ਰਾਂਤੀਕਾਰੀ ਕਵੀ ਅਤੇ ਨਾਵਲਕਾਰ ਸਨ ਜੋ ਜਲਿਆਂਵਾਲਾ ਬਾਗ ਦੀ ਘਟਨਾ ਵਿਚ ਬਚ ਗਏ ਸਨ। ਉਨ੍ਹਾਂ ਨੇ ਇਸ ਘਟਨਾ ਨੂੰ ਕਵਿਤਾ ਵਿਚ ਬਿਆਨ ਕੀਤਾ ਸੀ। ਬ੍ਰਿਤਾਨਵੀ ਬਲਾਂ ਨੇ ਬ੍ਰਿਟਿਸ਼ ਰਾਜ ਦੇ ਰੋਲਟ ਐਕਟ ਵਿਰੁੱਧ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਭੀੜ 'ਤੇ 13 ਅਪ੍ਰੈਲ 1919 ਨੂੰ ਗੋਲੀਬਾਰੀ ਕੀਤੀ ਸੀ। ਇਸ ਕਤਲਕਾਂਡ ਵਿਚ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਹਜ਼ਾਰਾਂ ਲੋਕ ਜ਼ਖਮੀ ਹੋਏ ਸਨ। ਜਲਿਆਂਵਾਲਾ ਬਾਗ ਕਤਲਕਾਂਡ ਦੇ 100 ਸਾਲ ਪੂਰੇ ਹੋਣ 'ਤੇ 13 ਅਪ੍ਰੈਲ ਨੂੰ ਨਵੀਂ ਦਿੱਲੀ ਵਿਚ ਵੀ ਪੁਸਤਕ ਰਿਲੀਜ਼ ਕੀਤੀ ਗਈ ਸੀ। ਆਬੂ ਧਾਬੀ ਵਿਚ ਪੁਸਕਤ ਦੇ ਲੋਕ ਅਰਪਣ ਦੇ ਬਾਅਦ ਕਵਿਤਾ 'ਤੇ ਇਕ ਪੈਨਲ ਚਰਚਾ ਵਿਚ ਬੋਲਦਿਆਂ ਸੂਰੀ ਨੇ ਕਿਹਾ ਕਿ ਪੁਸਤਕ ਨੇ ਮੀਡੀਆ ਨੂੰ ਆਕਰਸ਼ਿਤ ਕੀਤਾ ਹੈ।


Vandana

Content Editor

Related News