ਯੂ. ਏ. ਈ. ਦਾ ਪਹਿਲਾ ਮੰਗਲ ਮਿਸ਼ਨ HOPE ਹੋਇਆ ਲਾਂਚ
Monday, Jul 20, 2020 - 09:23 AM (IST)
ਟੋਕੀਓ- ਮੰਗਲ ਲਈ ਸੰਯੁਕਤ ਅਰਬ ਅਮੀਰਾਤ ਦੇ ਪਹਿਲੇ ਪੁਲਾੜ ਜਹਾਜ਼ ਨੂੰ ਜਾਪਾਨ ਤੋਂ ਸੋਮਵਾਰ ਨੂੰ ਲਾਂਚ ਕੀਤਾ ਗਿਆ। ਇਹ ਅਰਬ ਜਗਤ ਦਾ ਪਹਿਲਾ ਅੰਤਰਗ੍ਰਹਿ ਅਭਿਆਨ ਹੈ। ਯੂ. ਏ. ਈ. ਦੇ ਇਸ ਜਹਾਜ਼ ਦਾ ਨਾਂ 'ਅਮਲ' ਜਾਂ 'ਹੋਪ' (ਉਮੀਦ) ਹੈ, ਜਿਸ ਨੂੰ ਜਾਪਾਨ ਦੇ ਐੱਚ-2ਏ ਰਾਕੇਟ ਰਾਹੀਂ ਸੋਮਵਾਰ ਸਵੇਰੇ 6.58 'ਤੇ ਦੱਖਣੀ ਜਾਪਾਨ ਦੇ ਤਨੇਗਾਸ਼ਿਮਾ ਪੁਲਾੜ ਕੇਂਦਰ ਤੋਂ ਰਵਾਨਾ ਕੀਤਾ ਗਿਆ।
ਇਸ ਦੇ ਨਾਲ ਹੀ ਇਸ ਪੁਲਾੜ ਜਹਾਜ਼ ਦੀ ਮੰਗਲ ਤੱਕ ਦੀ 7 ਮਹੀਨੇ ਦੀ ਯਾਤਰਾ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਇਸ ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਲਾਂਚ ਕਰਨ ਦੀ ਤਰੀਕ 5 ਦਿਨਾਂ ਲਈ ਟਾਲ ਦਿੱਤੀ ਗਈ। ਇਸ ਮੰਗਲਯਾਨ ਨੇ ਫਰਵਰੀ 2021 ਤਕ ਮੰਗਲ 'ਤੇ ਪੁੱਜਣਾ ਹੈ, ਜਦ ਯੂ. ਏ. ਈ. ਆਪਣੀ 50ਵੀਂ ਵਰ੍ਹੇਗੰਢ ਮਨਾਵੇਗਾ।