ਯੂ.ਏ.ਈ. ''ਚ ਭਾਰਤੀ ਨੂੰ ਪੁਲਸ ਨੇ ਕੀਤਾ ਸਨਮਾਨਿਤ, ਕੈਸ਼ ਅਤੇ ਸੋਨੇ ਨਾਲ ਭਰਿਆ ਬੈਗ ਕੀਤਾ ਵਾਪਸ

09/13/2020 6:21:03 PM

ਦੁਬਈ (ਬਿਊਰੋ): ਦੁਨੀਆ ਦੇ ਹਰ ਹਿੱਸੇ ਵਿਚ ਭਾਰਤੀ ਭਾਈਚਾਰੇ ਦੋ ਲੋਕ ਰਹਿ ਰਹੇ ਹਨ।ਇਹਨਾਂ ਲੋਕਾਂ ਨੇ ਆਪਣੇ ਵਿਵਹਾਰ ਨਾਲ ਭਾਰਤ ਦਾ ਮਾਣ ਵਧਾਇਆ ਹੈ। ਯੂ.ਏ.ਈ. ਵਿਚ ਇਕ ਭਾਰਤੀ ਨਾਗਰਿਕ ਨੂੰ ਪੁਲਸ ਵਲੋਂ ਸਨਮਾਨਿਤ ਕੀਤਾ ਗਿਆ ਹੈ। ਭਾਰਤ ਦੇ ਰਿਤੇਸ਼ ਜੇਮਸ ਗੁਪਤਾ ਨੂੰ ਯੂ.ਏ.ਈ. ਪੁਲਸ ਨੇ ਇਸ ਲਈ ਸਨਮਾਨਿਤ ਕੀਤਾ ਹੈ ਕਿਉਂਕਿ ਉਹਨਾਂ ਨੇ ਕੈਸ਼ ਅਤੇ ਸੋਨੇ ਨਾਲ ਭਰਿਆ ਬੈਗ ਵਾਪਸ ਕਰ ਦਿੱਤਾ। ਮੀਡੀਆ ਦੀ ਰਿਪਰੋਟ ਮੁਤਾਬਕ, ਰਿਤੇਸ਼ ਨੂੰ 10,28,580 ਕੈਸ਼ ਅਤੇ ਸੋਨੇ ਨਾਲ ਭਰਿਆ ਬੈਗ ਕਿਤੇ ਪਿਆ ਮਿਲਿਆ। ਦੁਬਈ ਵਿਚ ਰਹਿ ਰਹੇ ਰਿਤੇਸ਼ ਨੇ ਇਹ ਬੈਗ ਪੁਲਸ ਨੂੰ ਦੇ ਦਿੱਤਾ। ਇਸ ਦੇ ਬਾਅਦ ਪੁਲਸ ਨੇ ਰਿਤੇਸ਼ ਦੀ ਈਮਾਨਦਾਰੀ ਦੇ ਲਈ ਤਰੀਫ ਕੀਤੀ ਅਤੇ ਉਸ ਨੂੰ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਰਟੀਫਿਕੇਟ ਸੌਂਪਿਆ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਇਕ ਹੋਰ ਹਿੰਦੂ ਕੁੜੀ ਅਗਵਾ, ਫਿਰ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ 

ਗਲਫ ਨਿਊਜ਼ ਦੇ ਮੁਤਾਬਕ, ਰਿਤੇਸ਼ ਨੂੰ ਮਿਲੇ ਬੈਗ ਵਿਚ ਬਹੁਤ ਸਾਰੇ ਕੈਸ਼ ਦੇ ਇਲਾਵਾ 40,00,588 ਰੁਪਏ ਦੇ ਮੁੱਲ ਦੇ ਬਰਾਬਰ ਸੋਨਾ ਪਿਆ ਹੋਇਆ ਮਿਲਿਆ ਸੀ। ਅਲ ਕੁਲੈਸ ਪੁਲਸ ਸਟੇਸ਼ਨ ਦੇ ਨਿਦੇਸ਼ਕ ਬ੍ਰਿਗੇਡੀਅਰ ਯੂਸੁਫ ਅਬਦੁੱਲ ਸਲੀਮ ਅਲ ਅਦੀਦੀ ਨੇ ਰਿਤੇਸ਼ ਗੁਪਤਾ ਨੂੰ ਪੁਲਸ ਸਟੇਸ਼ਨ ਬੁਲਾ ਕੇ ਐਵਾਰਡ ਦਿੱਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੁਲਸ ਅਤੇ ਸਮਾਜ ਦੇ ਵਿਚ ਗਠਜੋੜ ਬਹੁਤ ਮਹੱਤਵਪੂਰਨ ਹੈ। ਰਿਤੇਸ਼ ਗੁਪਤਾ ਨੇ ਦੁਬਈ ਪੁਲਸ ਨੂੰ ਐਵਾਰਡ ਦੇਣ ਦੇ ਲਈ ਧੰਨਵਾਦ ਕਿਹਾ। ਉਹਨਾਂ ਨੇ ਕਿਹਾ ਕਿ ਪੁਲਸ ਨੇ ਮੈਨੂੰ ਸਨਮਾਨਿਤ ਕਰ ਕੇ ਜੋ ਭਾਵ ਪ੍ਰਗਟ ਕੀਤਾ, ਉਹ ਮੇਰੇ ਲਈ ਮਾਣ ਅਤੇ ਆਨੰਦ ਦੀ ਗੱਲ ਹੈ।


Vandana

Content Editor

Related News