UAE ਨੇ ਪਾਕਿਸਤਾਨ ਸਣੇ ਇਨ੍ਹਾਂ 4 ਮੁਲਕਾਂ ''ਤੇ ਲਾਇਆ ਟ੍ਰੈਵਲ ਬੈਨ
Tuesday, May 11, 2021 - 12:54 AM (IST)
ਦੁਬਈ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਸੋਮਵਾਰ ਦੁਪਹਿਰ ਇਕ ਅਹਿਮ ਫੈਸਲਾ ਲਿਆ। ਯੂ. ਏ. ਈ. ਸਿਵਲ ਏਸ਼ੀਏਸ਼ਨ ਅਥਾਰਟੀ ਨੇ 4 ਏਸ਼ੀਆਈ ਮੁਲਕਾਂ ਦੇ ਨਾਗਰਿਕਾਂ ਦੇ ਆਪਣੇ ਇਥੇ ਆਉਣ 'ਤੇ ਰੋਕ ਲਾ ਦਿੱਤੀ। ਇਸ ਵਿਚ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਸ਼ਾਮਲ ਹਨ। ਭਾਰਤ ਇਸ ਵੇਲੇ ਲਾਗ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਰ ਦਿਨ ਕਰੀਬ 3 ਲੱਖ ਮਾਮਲੇ ਸਾਹਮਣੇ ਆ ਰਹੇ ਹਨ ਪਰ ਫਿਰ ਵੀ ਭਾਰਤ ਨੂੰ ਇਸ ਲਿਸਟ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਹ ਟ੍ਰੈਵਲ ਬੈਨ 12 ਮਈ ਤੋਂ ਲਾਗੂ ਹੋਵੇਗਾ। ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਬੈਨ ਕਦੋਂ ਤੱਕ ਜਾਰੀ ਰਹੇਗਾ।
ਪਹਿਲਾਂ ਹੀ ਦੇ ਦਿੱਤੇ ਸਨ ਸੰਕੇਤ
ਯੂ. ਏ. ਈ. ਐਡਮਿਨੀਸਟ੍ਰੇਸ਼ਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਇਸ ਤਰ੍ਹਾਂ ਇਸ਼ਾਰਾ ਕੀਤਾ ਸੀ ਕਿ ਉਹ ਇਨਫੈਕਸ਼ਨ ਰੋਕਣ ਲਈ ਕੁਝ ਸਖਤ ਕਦਮ ਉਠਾ ਸਕਦਾ ਹੈ। ਪਾਕਿਸਤਾਨ ਲਈ ਯੂ. ਏ. ਈ. ਦਾ ਫੈਸਲਾ ਦੋਹਰੇ ਝਟਕੇ ਦੀ ਤਰ੍ਹਾਂ ਹੈ। ਕਰੀਬ 6 ਮਹੀਨੇ ਪਹਿਲਾਂ ਯੂ. ਏ. ਈ. ਨੇ ਪਾਕਿਸਤਾਨੀਆਂ ਨੇ ਵਰਕ ਵੀਜ਼ਾ ਅਤੇ ਪਰਮਿਟ ਰੱਦ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਹੁਣ ਤੱਕ ਨਵੇਂ ਵਰਕ ਵੀਜ਼ਾ ਜਾਰੀ ਨਹੀਂ ਕੀਤੇ ਗਏ ਹਨ। ਹੁਣ ਟ੍ਰੈਵਲ ਬੈਨ ਵੀ ਲਾ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨੀ ਨਾਗਰਿਕ ਉਥੇ ਜਾ ਹੀ ਨਹੀਂ ਸਕਦੇ।