ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ, UAE ਇਨ੍ਹਾਂ ਲੋਕਾਂ ਨੂੰ ਦੇਵੇਗਾ 'ਗੋਲਡਨ ਵੀਜ਼ਾ'

Monday, Nov 01, 2021 - 10:44 AM (IST)

ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ, UAE ਇਨ੍ਹਾਂ ਲੋਕਾਂ ਨੂੰ ਦੇਵੇਗਾ 'ਗੋਲਡਨ ਵੀਜ਼ਾ'

ਦੁਬਈ (ਬਿਊਰੋ):  ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਿਰੁੱਧ ਜੰਗ ਲੜ ਰਹੇ ਫਰੰਟਲਾਈਨ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੋਲਡਨ ਵੀਜ਼ਾ ਦਾ ਤੋਹਫਾ ਦੇਵੇਗੀ। ਯੂਏਈ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਕੋਰੋਨਾ ਵਿਰੁੱਧ ਜੰਗ ਵਿੱਚ ਫਰੰਟਲਾਈਨ ਨਾਇਕਾਂ ਦੇ ਯਤਨਾਂ ਦੀ ਸ਼ਲਾਘਾ ਕਰਦੀ ਹੈ। ਯੂਏਈ ਸਰਕਾਰ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀ ਨਰਸਾਂ, ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਲਾਭ ਮਿਲਣ ਦੀ ਉਮੀਦ ਹੈ।

ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂਏਈ ਸਰਕਾਰ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗਵਾਈ ਜਾਂ ਇਸ ਜਾਨਲੇਵਾ ਵਾਇਰਸ ਤੋਂ ਦੇਸ਼ ਨੂੰ ਬਚਾਉਣ ਵਿੱਚ ਮਦਦ ਕੀਤੀ, ਉਨ੍ਹਾਂ ਨੂੰ ਗੋਲਡਨ ਵੀਜ਼ਾ ਲਈ ਯੋਗ ਮੰਨਿਆ ਜਾਵੇਗਾ।ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲਾਇਸੰਸਸ਼ੁਦਾ ਡਾਕਟਰ ਜੁਲਾਈ 2021 ਤੋਂ ਸਤੰਬਰ 2022 ਤੱਕ ਅਧਿਕਾਰਤ ਵੈੱਬਸਾਈਟ smartservices.ica.gov.ae 'ਤੇ ਅਪਲਾਈ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ- ਸ਼ਖਸ ਦੀ ਚਮਕੀ ਕਿਸਮਤ, ਇਕੱਠੀਆਂ ਜਿੱਤੀਆਂ 20 ਲਾਟਰੀਆਂ

ਸਿਖਲਾਈ ਵਰਕਰਾਂ ਲਈ ਵੱਡਾ ਮੌਕਾ
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਡਾਕਟਰ ਦੁਬਈ ਵਿਚ ਸੇਵਾ ਦਿੰਦੇ ਹਨ ਉਹ ਇਸ ਸਹੂਲਤ ਦਾ ਲਾਭ ਲੈਣ ਲਈ smart.gdrfad.gov.ae 'ਤੇ ਜਾ ਸਕਦੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਦੇ ਵੀਜ਼ਿਆਂ ਨਾਲ ਨਜਿੱਠਣ ਵਾਲੇ ਸਬੰਧਤ ਵਿਭਾਗ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਅਰਜ਼ੀ ਦੀ ਪੜਤਾਲ ਕਰਨਗੇ। ਖਲੀਜ ਟਾਈਮਜ਼ ਨੇ ਕਿਹਾ ਕਿ ਇਹ ਮਾਨਵਤਾਵਾਦੀ ਕਦਮ ਫਰੰਟਲਾਈਨ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਥਿਰਤਾ ਲਿਆਏਗਾ।

ਗੌਰਤਲਬ ਹੈ ਕਿ ਯੂਏਈ ਨੇ ਪਹਿਲਾਂ ਗੋਲਡਨ ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਵਿਦੇਸ਼ੀ ਨਾਗਰਿਕ ਬਿਨਾਂ ਕਿਸੇ ਕੰਪਨੀ ਦੀ ਸਪਾਂਸਰਸ਼ਿਪ ਦੇ ਇੱਥੇ ਆ ਸਕਣ ਅਤੇ 25 ਸਾਲ ਤੱਕ ਦੇ ਬੱਚੇ ਇੱਥੇ ਰਹਿ ਸਕਣ ਅਤੇ ਕੰਮ ਕਰ ਸਕਣ। ਯੂਏਈ ਨੇ ਆਪਣੀਆਂ ਨੀਤੀਆਂ ਵਿੱਚ ਇਹ ਵੱਡੀ ਤਬਦੀਲੀ ਕੀਤੀ ਹੈ। ਇਸ ਤੋਂ ਪਹਿਲਾਂ ਕੁਝ ਹੀ ਲੋਕਾਂ ਨੂੰ ਹੀ ਲੰਬੇ ਸਮੇਂ ਤੱਕ ਠਹਿਰਨ ਲਈ ਵੀਜ਼ਾ ਜਾਰੀ ਕੀਤਾ ਜਾਂਦਾ ਸੀ। ਇਹ ਉਹ ਲੋਕ ਹੁੰਦੇ ਸਨ ਜਿਨ੍ਹਾਂ ਨੇ ਯੂਏਈ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੁੰਦਾ ਸੀ। ਹੁਣ ਗੋਲਡਨ ਵੀਜ਼ਾ ਦੇ ਨਾਲ ਨਿਵੇਸ਼ਕਾਂ ਅਤੇ ਉੱਚ ਸਿਖਲਾਈ ਪ੍ਰਾਪਤ ਕਾਮਿਆਂ ਲਈ ਰਾਹ ਬਹੁਤ ਸੌਖਾ ਹੋ ਗਿਆ ਹੈ।

ਨੋਟ- ਯੂਏਈ ਵੱਲੋਂ ਕੀਤੇ ਗੋਲਡਨ ਵੀਜ਼ਾ ਦੇ ਐਲਾਨ ਨਾਲ ਭਾਰਤੀਆਂ ਨੂੰ ਹੋਵੇਗਾ ਵੱਡਾ ਫਾਇਦਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News