ਆਬੂ ਧਾਬੀ ਦੀ ਮਸਜਿਦ ''ਚ ਸਿਰ ਢੱਕ ਕੇ ਤੇ ਨੰਗੇ ਪੈਰੀਂ ਪੁੱਜੀ ਇਵਾਂਕਾ ਟਰੰਪ (ਤਸਵੀਰਾਂ)

02/17/2020 12:35:07 PM

ਦੁਬਈ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦੁਬਈ 'ਚ ਹੋਏ 'ਗਲੋਬਲ ਵੂਮੈਨ ਫੋਰਮ' 'ਚ ਹਿੱਸਾ ਲੈਣ ਲਈ ਇੱਥੇ ਪੁੱਜੀ। ਇਹ ਸੰਮੇਲਨ 16 ਅਤੇ 17 ਫਰਵਰੀ ਨੂੰ ਮਹਿਲਾ ਉਦਯੋਗੀਆਂ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਗਿਆ। ਸ਼ਨੀਵਾਰ ਨੂੰ ਇਵਾਂਕਾ ਆਬੂ ਧਾਬੀ ਦੀ ਸ਼ੇਖ ਜ਼ਾਇਦ ਗਰਾਂਡ ਮਸਜਿਦ 'ਚ ਪੁੱਜੀ ਜਿੱਥੇ ਉਸ ਨੇ ਸਿਰ ਨੂੰ ਸਕਾਰਫ ਨਾਲ ਢੱਕਿਆ ਸੀ। ਇਸ ਦੇ ਨਾਲ ਹੀ ਨਿਯਮਾਂ ਤਹਿਤ ਉਹ ਨੰਗੇ ਪੈਰੀਂ ਮਸਜਿਦ 'ਚ ਗਈ ਤੇ ਇੱਥੇ ਰੱਖੀ ਹਰ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਦੀ ਤੇ ਸਮਝਦੀ ਨਜ਼ਰ ਆਈ।

PunjabKesari

ਇਵਾਂਕਾ ਦੀਆਂ ਖੂਬਸੂਰਤ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਨੇ ਦੁਬਈ 'ਚ ਮਹਿਲਾ ਉਦਯੋਗੀਆਂ ਅਤੇ ਖੇਤਰੀ ਨੇਤਾਵਾਂ ਦੇ ਸੰਮੇਲਨ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਅਧਿਕਾਰਾਂ 'ਚ ਮਹੱਤਵਪੂਰਣ ਸੁਧਾਰਾਂ ਨੂੰ ਲੈ ਕੇ ਅਮਰੀਕਾ ਦੇ ਸਹਿਯੋਗੀ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਣੇ ਪੱਛਮੀ ਏਸ਼ੀਆ ਦੇ ਕੁੱਝ ਦੇਸ਼ਾਂ ਦੀ ਸਿਫਤ ਕੀਤੀ।

PunjabKesari

ਇਵਾਂਕਾ ਨੇ ਕਿਹਾ,''ਅਸੀਂ ਜਾਣਦੇ ਹਾਂ ਕਿ ਜਦ ਔਰਤਾਂ ਸਫਲਤਾ ਲਈ ਸੁਤੰਤਰ ਹੁੰਦੀਆਂ ਹਨ ਤਾਂ ਪਰਿਵਾਰ ਉੱਨਤੀ ਕਰਦੇ ਹਨ। ਭਾਈਚਾਰਾ ਵੱਧਦਾ-ਫੁਲਦਾ ਹੈ ਤੇ ਦੇਸ਼ ਤਰੱਕੀਆਂ ਕਰਦਾ ਹੈ।'' ਉਨ੍ਹਾਂ ਦੱਸਿਆ ਕਿ ਅਮਰੀਕਾ 'ਚ ਔਰਤਾਂ ਹਰ ਕੰਮ 'ਚ ਅੱਗੇ ਹਨ। ਪਿਛਲੇ ਸਾਲ ਅਮਰੀਕਾ 'ਚ ਨਵੀਆਂ ਨੌਕਰੀਆਂ 'ਚੋਂ 70 ਫੀਸਦੀ 'ਤੇ ਔਰਤਾਂ ਕਾਬਜ਼ ਹੋਈਆਂ।

PunjabKesari

ਇਸ ਦੌਰਾਨ ਉਨ੍ਹਾਂ ਸਾਊਦੀ ਅਰਬ ਦੀ ਸਿਫਤ ਕੀਤੀ ਕਿ ਉਨ੍ਹਾਂ ਨੇ ਹੁਣ ਔਰਤਾਂ ਨੂੰ ਬਿਨਾ ਕਿਸੇ ਪੁਰਸ਼ ਰਿਸ਼ਤੇਦਾਰ ਦੇ ਵਿਦੇਸ਼ ਯਾਤਰਾ ਅਤੇ ਪਾਸਪੋਰਟ ਹਾਸਲ ਕਰਨ ਦੀ ਇਜਾਜ਼ਤ ਦਿੱਤੀ ਹੈ।

 


Related News