ਯੂ. ਏ. ਈ ਵਿਚ ਕਰਜ਼ ਹੇਠਾਂ ਦੱਬੇ ਭਾਰਤੀ ਨੇ ਜਿੱਤੀ 8 ਕਰੋੜ ਦੀ ਲਾਟਰੀ

Monday, Aug 07, 2017 - 11:13 AM (IST)

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕਰਜ਼ ਹੇਠਾਂ ਦੱਬਿਆ ਇਕ ਭਾਰਤੀ ਲਾਟਰੀ ਨਿਕਲਣ ਨਾਲ ਕਰੋੜਪਤੀ ਬਣ ਗਿਆ । ਐਤਵਾਰ ਨੂੰ ਅਬੁ ਧਾਬੀ ਵਿਚ ਲਾਟਰੀ ਦਾ ਮੇਗਾ ਡਰਾ ਕੱਢਿਆ ਗਿਆ ਸੀ।
ਕ੍ਰਿਸ਼ਣਮ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ ਦੋਸਤਾਂ ਨਾਲ ਮਿਲ ਕੇ ਲਾਟਰੀ ਟਿਕਟ ਖਰੀਦਦਾ ਹੁੰਦਾ ਸੀ ਪਰ ਇਸ ਵਾਰ ਉਸ ਨੇ ਸੋਚਿਆ ਕਿ ਟਿਕਟ ਦਾ ਖਰਚਾ ਉਹ ਖੁਦ ਹੀ ਕਰੇਗਾ ਅਤੇ ਇਸ ਵਾਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ । ਉਸ ਨੇ ਅਜਿਹੇ ਸਮੇਂ ਵਿਚ ਲਾਟਰੀ ਜਿੱਤੀ ਜਦੋਂ ਉਸ ਉੱਤੇ ਕਾਫੀ ਕਰਜ਼ ਹੈ ਅਤੇ ਉਹ ਉਨ੍ਹਾਂ ਨੂੰ ਚੁਕਾਉਣ ਲਈ 3 ਸਾਲਾਂ ਤੋਂ ਲਗਾਤਾਰ ਟਿਕਟ ਖਰੀਦ ਰਿਹਾ ਸੀ। 
ਦੱਸਣਯੋਗ ਹੈ ਕਿ ਨਿਰਮਾਣ ਉਦਯੋਗ ਵਿਚ ਕੰਮ ਕਰਨ ਵਾਲੇ ਕ੍ਰਿਸ਼ਣਮ ਰਾਜੂ ਥੋਕਾਚਿਚੂ ਨੇ 'ਬਿੱਗ 5 ਟਿਕਟ ਡਰਾ' ਦੇ ਨਵੇਂ ਆਡੀਸ਼ਨ ਵਿਚ 50 ਲੱਖ ਦਹਿਰਾਮ (ਕਰੀਬ 8.66 ਕਰੋੜ ਰੁਪਏ ) ਜਿੱਤੇ ਹਨ । 
ਉਹ 2008 ਵਿਚ ਪਹਿਲੀ ਵਾਰ ਇੱਥੇ ਆਇਆ ਸੀ ਅਤੇ ਉਸ ਦੀ ਆਮਦਨੀ 10 ਹਜ਼ਾਰ ਦਹਿਰਾਮ (ਕਰੀਬ 1. 7 ਲੱਖ ਰੁਪਏ) ਮਹੀਨਾ ਹੈ । ਉਸ ਨੇ ਕਿਹਾ ਕਿ ਜਿੱਤੀ ਹੋਈ ਰਾਸ਼ੀ ਦਾ ਇਕ ਹਿੱਸਾ ਉਹ ਆਪਣੇ ਚਾਰ ਸਾਲ ਦੇ ਪੁੱਤਰ ਦੀ ਪੜ੍ਹਾਈ ਲਈ ਬਚਾ ਕੇ ਰੱਖੇਗਾ।


Related News