ਪਾਕਿ ਤੋਂ ਡਰਿਆ ਸ਼੍ਰੀਲੰਕਾ, ਬੁਰਕੇ ''ਤੇ ਬੈਨ ਦੇ ਫੈਸਲੇ ''ਤੇ ਲਿਆ ਯੂ-ਟਰਨ
Friday, Mar 19, 2021 - 09:54 PM (IST)
ਇੰਟਰਨੈਸ਼ਨਲ ਡੈਸਕ-ਸ਼੍ਰੀਲੰਕਾ ਸਰਕਾਰ ਨੇ ਬੁਰਕੇ 'ਤੇ ਪਾਬੰਦੀ ਲਾਉਣ ਦੇ ਆਪਣੇ ਫੈਸਲੇ 'ਤੇ ਯੂ-ਟਰਨ ਲੈਂਦੇ ਹੋਏ ਕਿਹਾ ਕਿ ਇਸ ਪ੍ਰਕਿਰਿਆ 'ਚ ਜਲਦਬਾਜ਼ੀ ਨਹੀਂ ਕਰਨਗੇ ਅਤੇ ਇਸ ਮਾਮਲੇ 'ਤੇ ਸਬਰ-ਸੰਮਤੀ ਬਣਨ ਤੋਂ ਬਾਅਦ ਹੀ ਫੈਸਲਾ ਕੀਤਾ ਜਾਵੇਗਾ। ਦਰਅਸਲ ਪਾਕਿਸਤਾਨ ਦੇ ਰਾਜਦੂਤ ਨੇ ਸ਼੍ਰੀਲੰਕਾ ਸਰਕਾਰ ਦੀ ਯੋਜਨਾ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਸੁਰੱਖਿਆ ਦੇ ਨਾਂ 'ਤੇ ਇਸ ਤਰ੍ਹਾਂ ਦੇ 'ਵਿਵਾਦਪੂਰਨ ਕਦਮ' ਨਾ ਸਿਰਫ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਗੇ ਸਗੋਂ ਟਾਪੂ ਰਾਸ਼ਟਰ 'ਚ ਘੱਟ ਗਿਣਤੀ ਮਨੁੱਖੀ ਅਧਿਕਾਰਾਂ ਦੇ ਬਾਰੇ 'ਚ ਵਪਾਰਕ ਚਿੰਤਾਵਾਂ ਨੂੰ ਵੀ ਮਜ਼ਬੂਤ ਕਰਨਗੇ।
ਇਹ ਵੀ ਪੜ੍ਹੋ -ਅਲਾਸਕਾ ਬੈਠਕ ਤੋਂ ਪਹਿਲਾਂ ਹਾਂਗਕਾਂਗ-ਚੀਨ 'ਤੇ ਅਮਰੀਕਾ ਦੀ ਵੱਡੀ ਕਾਰਵਾਈ
ਸ਼੍ਰੀਲੰਕਾ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਾਦ ਖੱਟਕ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਸੀ ਜਦ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਸਰਤ ਵੀਰਾਸੇਖਰਾ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕੈਬਨਿਟ ਮੰਤਰੀਆਂ ਤੋਂ ਬੁਰਕੇ 'ਤੇ ਪਾਬੰਦੀ ਲਾਉਣ ਦੀ ਮਨਜ਼ੂਰੀ ਦੇਣ ਦੀ ਮੰਗ ਲਈ ਇਕ ਪੱਤਰ 'ਤੇ ਦਤਸਖਤ ਕੀਤੇ ਸਨ। ਬੁਰਕਾ ਅਤੇ ਮੂੰਹ ਢੱਕਣ ਵਾਲੇ ਹੋਰ ਕੱਪੜਿਆਂ 'ਤੇ ਪਾਬੰਦੀ ਲਾਉਣ ਦੇ ਸ਼੍ਰੀਲੰਕਾ ਦੇ ਪ੍ਰਸਤਾਵ 'ਤੇ ਇਕ ਸਮਾਚਾਰ ਰਿਪੋਰਟ ਨੂੰ ਟਵਿਟਰ 'ਤੇ ਪੋਸਟ ਕਰਦੇ ਹੋਏ ਖੱਟਕ ਨੇ ਕਿਹਾ ਕਿ ਨਕਾਬ 'ਤੇ ਪਾਬੰਦੀ ਦੀ ਯੋਜਨਾ ਆਮ ਸ਼੍ਰੀਲੰਕਾਈ ਮੁਸਲਮਾਨਾਂ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਜੋਂ ਕੰਮ ਕਰੇਗੀ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਅਜਿਹਾ ਪਹਿਲਾਂ ਦੇਸ਼ ਜਿਥੇ ਸਾਰੇ ਬਾਲਗਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।