ਅਮਰੀਕਾ ਨੇ ਪੰਜ ਸਮੂਹਾਂ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ''ਚੋਂ ਕੀਤਾ ਬਾਹਰ
Saturday, May 21, 2022 - 02:11 AM (IST)
ਵਾਸ਼ਿੰਗਟਨ-ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਆਪਣੀ ਸੂਚੀ 'ਚੋਂ ਉਨ੍ਹਾਂ ਪੰਜ ਅੱਤਵਾਦੀ ਸਮੂਹਾਂ ਨੂੰ ਹਟਾ ਦਿੱਤਾ ਹੈ ਜਿਨ੍ਹਾਂ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਇਹ ਸਾਰੇ ਗੈਰ-ਸਰਗਰਮ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਨੋਟਿਸ 'ਚ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਨੇ ਸਮੂਹਾਂ ਦੀਆਂ ਗਤੀਵਿਧੀਆਂ ਦੇ ਸਬੰਧ 'ਚ ਲਾਜ਼ਮੀ ਪੰਜ ਸਾਲ ਦੀ ਸਮੀਖਿਆ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ।
ਇਹ ਵੀ ਪੜ੍ਹੋ :-2019 'ਚ 'ਸਰਦੀ ਜ਼ੁਕਾਮ' ਦੇ ਵਾਇਰਸ ਨੇ ਲਈ 1 ਲੱਖ ਬੱਚਿਆਂ ਦੀ ਜਾਨ : ਲੈਂਸੇਟ ਦਾ ਅਧਿਐਨ
ਹਾਲਾਂਕਿ, ਅਲਕਾਇਦਾ ਨੂੰ ਸੂਚੀ 'ਚ ਬਰਕਾਰ ਰੱਖਿਆ ਗਿਆ ਹੈ। ਬਲੈਕਲਿਸਟ 'ਚੋਂ ਹਟਾਏ ਗਏ ਸੰਗਠਨਾਂ 'ਚ ਬਾਸਕ ਵੱਖਵਾਦੀ ਸਮੂਹ, ਜਾਪਾਨੀ ਸ਼ਿਨਰੀਕਿਓ, ਕੱਟੜਪੰਥੀ ਯਹੂਦੀ ਸਮੂਹ ਕਹਾਨੇ ਕੱਚ ਤੋਂ ਇਲਾਵਾ ਦੋ ਇਸਲਾਮੀ ਸਮੂਹ ਸ਼ਾਮਲ ਹਨ ਜੋ ਕਿ ਇਜ਼ਰਾਈਲ, ਫਲਸਤੀਨੀ ਖੇਤਰਾਂ ਅਤੇ ਮਿਸਰ 'ਚ ਸਰਗਰਮ ਹਨ।
ਇਹ ਵੀ ਪੜ੍ਹੋ :-ਸੇਵਾਮੁਕਤ ਮਹਿਲਾ ਇੰਸਪੈਕਟਰ 'ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ, ਇਲਾਕੇ 'ਚ ਫੈਲੀ ਦਹਿਸ਼ਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ