ਕੋਰੋਨਾਵਾਇਰਸ: ਚੀਨ ਯਾਤਰਾ ਕਰ ਚੁੱਕੇ ਵਿਦੇਸ਼ੀਆਂ ਦੇ ਦਾਖਲੇ ''ਤੇ ਅਮਰੀਕਾ ਨੇ ਲਾਈ ਪਾਬੰਦੀ
Saturday, Feb 01, 2020 - 12:18 PM (IST)

ਵਾਸ਼ਿੰਗਟਨ- ਅਮਰੀਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲੋਕ ਸਿਹਤ ਨੂੰ ਐਮਰਜੰਸੀ ਵਾਲੀ ਸਥਿਤੀ ਐਲਾਨ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਵਿਚ ਦਾਖਲੇ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਹੈ, ਜਿਹਨਾਂ ਨੇ ਪਿਛਲੇ ਦੋ ਹਫਤਿਆਂ ਵਿਚ ਚੀਨ ਦੀ ਯਾਤਰਾ ਕੀਤੀ ਹੈ।
ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਸਕੱਤਰ ਐਲੇਕਸ ਅਜ਼ਾਰ ਨੇ ਕਿਹਾ ਕਿ ਅਮਰੀਕੀ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਪਰਿਵਾਰਾਂ ਦੇ ਨੇੜਲੇ ਸਬੰਧੀਆਂ ਤੋਂ ਇਲਾਵਾ ਉਹਨਾਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿਚ ਦਾਖਲਾ ਨਹੀਂ ਦਿੱਤਾ ਜਾਵੇਗਾ, ਜੋ ਦੋ ਹਫਤੇ ਪਹਿਲਾਂ ਚੀਨ ਦੀ ਯਾਤਰਾ ਕਰਕੇ ਆ ਰਹੇ ਹਨ। ਇਹ ਹੁਕਮ ਦੋ ਫਰਵਰੀ ਦੀ ਸ਼ਾਮ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਇਲਾਵਾ ਜੋ ਅਮਰੀਕੀ ਨਾਗਰਿਕ ਹੁਬੇਈ ਤੋਂ ਪਰਤ ਰਹੇ ਹਨ ਉਹਨਾਂ ਨੂੰ 14 ਦਿਨ ਤੱਕ ਲਾਜ਼ਮੀ ਰੂਪ ਨਾਲ ਵੱਖਰਾ ਰੱਖਣ ਦੇ ਲਈ ਬਣੇ ਕੇਂਦਰਾਂ ਵਿਚ ਰਹਿਣਾ ਹੋਵੇਗਾ।