ਅਮਰੀਕਾ ਨੇ ਅਫਗਾਨਿਸਤਾਨ ''ਚ ਆਖਰੀ ਸੀ.ਆਈ.ਏ. ਚੌਕੀ ਨੂੰ ਕੀਤਾ ਤਬਾਹ

08/28/2021 8:51:29 PM

ਵਾਸ਼ਿੰਗਟਨ - ਅਮਰੀਕੀ ਬਲਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਕੋਲ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ.ਆਈ.ਏ.) ਦੀ ਆਖਰੀ ਚੌਕੀ ਈਗਲ ਬੇਸ ਨੂੰ ਤਾਬਹ ਕਰਨ ਲਈ ਇੱਕ ਧਮਾਕਾ ਕੀਤਾ। ਅੰਗਰੇਜ਼ੀ ਦੈਨਿਕ ਨਿਊਯਾਕਰ ਟਾਈਮਜ਼ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਤੋਂ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਰਿਪੋਟਰ ਮੁਤਾਬਕ ਇਸ ਕਾਰਵਾਈ ਦਾ ਉਦੇਸ਼ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੂੰ ਸਮੱਗਰੀ ਅਤੇ ਬੇਸ ਵਿੱਚ ਛੱਡੇ ਗਏ ਡਾਟਾ ਦੀ ਵਰਤੋਂ ਨਹੀਂ ਕਰਨ ਦੇਣਾ ਸੀ। ਇਸ ਵਿੱਚ ਕਿਹਾ ਗਿਆ ਕਿ ਯੋਜਨਾਬੱਧ ਧਮਾਕੇ ਦਾ ਕਾਬੁਲ ਵਿੱਚ ਹਵਾਈ ਅੱਡੇ ਦੇ ਆਸਪਾਸ ਦੇ ਹਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ‘ਅੰਤਰਰਾਸ਼ਟਰੀ ਭਾਗੀਦਾਰਾਂ ਦੇ ਨਾਲ ਜੁੜਣ ਲਈ ਕਿਹਾ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਅਫਗਾਨਿਸਤਾਨ ਵਿੱਚ ਤਰੱਕੀ ਦੀ ਦਿਸ਼ਾ ਵਿੱਚ ਕਿਹੜੇ ਅਗਲੇ ਕਦਮ ਚੁੱਕੇ ਜਾ ਸਕਦੇ ਹਨ। 

ਅਮਰੀਕੀ ਮੀਡੀਆ ਨੇ ਕਿਹਾ ਕਿ ਵਾਸ਼ਿੰਗਟਨ ਆਪਣੇ ਸਾਥੀਆਂ ਦੇ ਨਾਲ ਵਿਚਕਾਰ ਏਸ਼ੀਆਈ ਦੇਸ਼ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਜਾਇਜ਼ ਸਰਕਾਰ ਦੇ ਰੂਪ ਵਿੱਚ ਮਾਨਤਾ ਦੇਣ ਦੀ ਸੰਭਾਵਨਾ 'ਤੇ ਵੀ ਵਿਚਾਰ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News