ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਮਰੀਕੀ ਕਾਫ਼ਲਾ

Friday, Feb 18, 2022 - 01:45 PM (IST)

ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਮਰੀਕੀ ਕਾਫ਼ਲਾ

ਵਾਸ਼ਿੰਗਟਨ (ਵਾਰਤਾ)- ਕਾਨਵੇ ਟੂ ਸੇਵ ਅਮਰੀਕਾ ਦੀ ਸਹਿ-ਸੰਸਥਾਪਕ ਪੈਨੀ ਫੇ ਨੇ ਕਿਹਾ ਹੈ ਕਿ ਕੈਨੇਡਾ ਦੇ ਟਰੱਕ ਡਰਾਈਵਰਾਂ ਨੂੰ ਭੋਜਨ, ਪਾਣੀ, ਕੰਬਲ ਅਤੇ ਗੈਸ ਕਾਰਡਾਂ ਸਮੇਤ ਸਪਲਾਈ ਕਰਨ ਵਾਲੀਆਂ ਮਿਨੀਵੈਨਾਂ, ਸਪੋਰਟਸ ਯੂਟੀਲਿਟੀ ਵਾਹਨਾਂ ਅਤੇ ਹੋਰ ਆਟੋਮੋਬਾਈਲਜ਼ ਦਾ ਅਮਰੀਕੀ ਕਾਫ਼ਲਾ ਉਨ੍ਹਾਂ ਦੀ ਯਾਤਰਾ ਦਾ ਪਹਿਲਾ ਪੜਾਅ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਕਾਫਲਾ ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਇਸ ਹਫ਼ਤੇ ਦੇ ਸ਼ੁਰੂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੀਕਾਕਰਨ ਵਿਰੋਧੀ ਮੁਹਿੰਮਾਂ ਨੂੰ ਰੋਕਣ ਲਈ ਐਮਰਜੈਂਸੀ ਸ਼ਕਤੀਆਂ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਟਰੱਕ ਚਾਲਕਾਂ ਦਾ ਪ੍ਰਦਰਸ਼ਨ, ਵੱਡੀ ਕਾਰਵਾਈ ਕਰਨ ਦੇ ਰੌਂਅ 'ਚ ਜਸਟਿਨ ਟਰੂਡੋ

ਇਸ ਦੌਰਾਨ ਵੀਰਵਾਰ ਨੂੰ ਓਟਾਵਾ ਦੇ ਪੁਲਸ ਮੁਖੀ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ, ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ, 'ਯਾਤਰਾ ਦੇ ਪਹਿਲੇ ਪੜਾਅ ਵਿਚ ਕੈਨੇਡਾ ਵਿਚ ਟਰੱਕ ਡਰਾਈਵਰਾਂ ਲਈ ਸਪਲਾਈ ਲਿਆਉਣਾ ਸੀ। ਦੂਜੇ ਪੜਾਅ ਵਿਚ ਟਰੱਕ ਡਰਾਈਵਰਾਂ ਨੂੰ ਮੁਕਤ ਕੀਤਾ ਜਾਵੇਗਾ। ਅਸੀਂ ਬਫੇਲੋ ਦੇ ਪੀਸ ਬ੍ਰਿਜ ਤੱਕ ਗਏ, ਪਰ ਸਾਨੂੰ ਰੋਕ ਦਿੱਤਾ ਗਿਆ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸਾਨੂੰ ਰੋਕਿਆ। ਸਭ ਕੁਝ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਿਹਾ ਸੀ। ਹਮੇਸ਼ਾ ਦੀ ਤਰ੍ਹਾਂ, ਸਿਰਫ਼ ਸਰਕਾਰ ਹੀ ਰੁਕਾਵਟ ਸੀ।'

ਇਹ ਵੀ ਪੜ੍ਹੋ: ਭਾਰਤ ਦੀ ਡਿਜੀਟਲ ਸਟ੍ਰਾਈਕ ਤੋਂ ਚੀਨ ਪਰੇਸ਼ਾਨ, 54 ਹੋਰ ਐਪ 'ਤੇ ਲਗਾਈ ਪਾਬੰਦੀ ਦੀ ਕੀਤੀ ਆਲੋਚਨਾ

ਪੈਨੀ ਨੇ ਕਿਹਾ ਕਿ ਟਰੂਡੋ ਦੇ ਹੁਕਮ ਨੇ 'ਗੋ ਫੰਡ ਮੀ' ਅਤੇ ਹੋਰ ਸਾਈਟਾਂ ਰਾਹੀਂ ਇਕੱਠੇ ਕੀਤੇ ਲੱਖਾਂ ਡਾਲਰ ਦੇ ਟ੍ਰਾਂਸਫਰ ਨੂੰ ਰੋਕ ਦਿੱਤਾ ਪਰ ਉਹ (ਪੈਨੀ) ਅਡੋਲ ਹੈ ਅਤੇ ਟਰੱਕਰਾਂ ਅਤੇ ਹੋਰਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਜੋ ਆਪਣੀ ਆਜ਼ਾਦੀ ਲਈ ਲੜ ਰਹੇ ਹਨ। ਉਨ੍ਹਾਂ ਕਿਹਾ, 'ਇਹ ਭਿਆਨਕ ਹੈ। ਉਨ੍ਹਾਂ ਨੇ ਕਈ ਖਾਤਿਆਂ 'ਤੇ ਪਕੜ ਬਣਾ ਲਈ ਹੈ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਮੈਨੂੰ ਨਹੀਂ ਪਤਾ ਕਿ ਇਸ ਦਾ ਟਰੱਕ ਡਰਾਈਵਰਾਂ 'ਤੇ ਕੀ ਅਸਰ ਪਵੇਗਾ। ਮੈਂ ਸਮਝਦੀ ਹਾਂ ਕਿ ਹੈਕਰਾਂ ਨੇ ਇਕ ਖਾਤਾ ਖੋਲ੍ਹਿਆ ਗਿਆ ਸੀ। ਮੈਨੂੰ ਨਹੀਂ ਪਤਾ ਕਿ ਇਹ ਹੈਕਰ ਸੀ ਜਾਂ ਇਹ ਸਰਕਾਰ ਸੀ?'

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

ਜ਼ਿਕਰਯੋਗ ਹੈ ਕਿ ਕੈਨੇਡੀਅਨ ਟਰੱਕ ਡਰਾਈਵਰ ਹੁਣ ਤੱਕ ਕਰੀਬ 90 ਲੱਖ ਡਾਲਰ ਇਕੱਠੇ ਕਰ ਚੁੱਕੇ ਹਨ। ਕੈਨੇਡਾ ਦੇ ਗਲੋਬ ਐਂਡ ਮੇਲ ਨੇ ਰਿਪੋਰਟ ਦਿੱਤੀ ਕਿ ਪਿਛਲੇ ਵੀਰਵਾਰ ਕੈਨੇਡਾ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਨੇ ਫਰੀਡਮ ਕਾਫਲੇ 2022 ਦੇ ਆਯੋਜਕਾਂ ਅਤੇ ਅਡੌਪਟ-ਏ-ਟਰੱਕਰ ਨੂੰ ਦਾਨ ਦੇਣ ਤੋਂ ਰੋਕਣ ਲਈ ਇਕ ਹੁਕਮ ਜਾਰੀ ਕੀਤਾ ਸੀ। ਪੈਨੀ ਫੇ ਨੇ ਕਿਹਾ, "ਮੈਂ ਮੂਲ ਰੂਪ ਵਿੱਚ ਨਿਊਯਾਰਕ ਤੋਂ ਹਾਂ ਅਤੇ ਪਿਛਲੇ ਤਿੰਨ ਸਾਲਾਂ ਤੋਂ ਟੈਨੇਸੀ ਵਿਚ ਰਹਿ ਰਹੀ ਹਾਂ। ਸਾਡੇ ਕੋਲ ਇਹ ਸਾਰੀਆਂ ਆਜ਼ਾਦੀਆਂ ਹਨ। ਮੈਨੂੰ ਨਹੀਂ ਪਤਾ ਸੀ ਕਿ ਮੈਂ ਆਜ਼ਾਦੀ ਗੁਆ ਦਿੱਤੀ ਹੈ। ਇਹ ਪ੍ਰਦਰਸ਼ਨ ਟੀਕਿਆਂ ਨੂੰ ਲੈ ਕੇ ਨਹੀਂ ਹੈ। ਇਹ ਇਸ ਸਰਕਾਰ ਦੇ ਨਿਯਮਾਂ, ਤਾਲਾਬੰਦੀ, ਮੰਗਾਂ ਕਾਰਨ ਹੋ ਰਿਹਾ ਹਨ... ਅਸੀਂ ਸਾਰੇ ਆਜ਼ਾਦੀ ਚਾਹੁੰਦੇ ਹਾਂ।' 

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ, ਇਹ ਤਿੰਨ ਕਾਲਜ ਹੋਏ ਬੰਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News