ਅਮਰੀਕਾ ਨੇ ਭਾਰਤ ਨੂੰ 15.5 ਕਰੋੜ ਡਾਲਰ ਦੀ ਮਿਜ਼ਾਈਲ ਤਾਰਪੀਡੋ ਦੀ ਵਿਕਰੀ ਬਾਰੇ ਦਿੱਤੀ ਪ੍ਰਵਾਨਗੀ
Tuesday, Apr 14, 2020 - 09:26 PM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ 15.5 ਕਰੋੜ ਡਾਲਰ ਦੀ ਹਾਰਪੂਨ ਬਲਾਕ -2 ਏਅਰ ਲਾਂਚਡ ਮਿਜ਼ਾਈਲਾਂ ਅਤੇ ਹਲਕੇ ਭਾਰ ਦੀਆਂ ਤਾਰਪੀਡੋ ਮਿਜ਼ਾਈਲਾਂ ਭਾਰਤ ਨੂੰ ਵੇਚਣ ਦੀ ਆਪਣੀ ਪ੍ਰਤੀਬਧਤਾ ਤੋਂ ਸੰਸਦ ਨੂੰ ਮੰਗਲਵਾਰ ਜਾਣੂ ਕਰਵਾਇਆ। ਡਿਫੈਂਸ ਸਕਿਓਰਿਟੀ ਕੋ-ਆਪ੍ਰੇਸ਼ਨ ਏਜੰਸੀ ਨੇ ਸੰਸਦ ਨੂੰ 2 ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕਰ ਕੇ ਦੱਸਿਆ ਕਿ ਉਕਤ ਮਿਜ਼ਾਈਲਾਂ ਦੀ ਕੀਮਤ 9.2 ਕਰੋੜ ਡਾਲਰ ਹੈ, ਜਦ ਕਿ ਹਲਕੇ ਭਾਰ ਦੀਆਂ ਐੱਮ. ਕੇ-54 ਮਿਜ਼ਾਈਲਾਂ ਦੀ ਕੀਮਤ 6.3 ਕਰੋੜ ਡਾਲਰ ਹੈ।
ਪੈਂਟਾਗਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਸਬੰਧੀ ਮੰਗ ਕੀਤੇ ਜਾਣ ਪਿੱਛੋਂ ਅਮਰੀਕੀ ਵਿਦੇਸ਼ ਮੰਤਰਾਲਾ ਨੇ ਫੈਸਲਾ ਕੀਤਾ ਹੈ। ਹਾਰਕੁਨ ਬਲਾਕ 2 ਸਬੰਧੀ ਪੈਂਟਾਗਨ ਨੇ ਕਿਹਾ ਕਿ ਭਾਰਤ ਇਸ ਦੀ ਵਰਤੋਂ ਖੇਤਰੀ ਖਤਰੇ ਨਾਲ ਨਜਿੱਠਣ ਅਤੇ ਆਪਣੀ ਧਰਤੀ ਦੀ ਸੁਰੱਖਿਆ ਵਧਾਉਣ ਲਈ ਕਰੇਗਾ। ਭਾਰਤ ਨੂੰ ਆਪਣੀਆਂ ਹਥਿਆਰਬੰਦ ਫੋਰਸਾਂ ’ਚ ਇਸ ਉਪਕਰਨ ਨੂੰ ਸ਼ਾਮਲ ਕਰਨ ’ਚ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ।
ਇਕ ਹੋਰ ਨੋਟੀਫਿਕੇਸ਼ਨ ਰਾਹੀਂ ਐੱਮ.ਕੇ-54 ਬਾਰੇ ਪੈਂਟਾਗਨ ਨੇ ਕਿਹਾ ਕਿ ਭਾਰਤ ਇਸ ਦੀ ਵਰਤੋਂ ਖੇਤਰੀ ਖਤਰੇ ਨਾਲ ਨਜਿੱਠਣ ਅਤੇ ਆਪਣੀ ਧਰਤੀ ਦੀ ਸੁਰੱਖਿਆ ਵਧਾਉਣ ਲਈ ਕਰੇਗਾ। ਭਾਰਤ ਹਲਕੇ ਭਾਰ ਵਾਲੀਆਂ ਮਿਜ਼ਾਈਲਾਂ ਦੀ ਵਰਤੋਂ ਕਰਨੀ ਚਾਹੁੰਦਾ ਹੈ।