ਕੋਰੀਆਈ ਜੰਗ ''ਚ ਮਾਰੇ ਗਏ ਲੋਕਾਂ ਦੀਆਂ ਅਸਥੀਆਂ ਭੇਜੀਆਂ ਜਾਣਗੀਆਂ ਅਮਰੀਕਾ

07/18/2018 1:39:47 PM

ਵਾਸ਼ਿੰਗਟਨ,(ਭਾਸ਼ਾ)— ਅਮਰੀਕਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਉੱਤਰੀ ਕੋਰੀਆ ਦੋ ਹਫਤਿਆਂ ਦੇ ਅੰਦਰ ਕੋਰੀਆਈ ਜੰਗ 'ਚ ਮਾਰੇ ਗਏ ਲੱਗਭਗ 50 ਅਮਰੀਕੀ ਲੋਕਾਂ ਦੀਆਂ ਅਸਥੀਆਂ ਨੂੰ ਵਾਪਸ ਭੇਜੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਮੁਤਾਬਕ ਉੱਤਰੀ ਕੋਰੀਆ ਨੇ ਕੋਰੀਆਈ ਯੁੱਧ 'ਚ ਮਾਰੇ ਗਏ ਹਜ਼ਾਰਾਂ ਲੋਕਾਂ ਦੀਆਂ ਅਸਥੀਆਂ ਭੇਜਣ ਦਾ ਭਰੋਸਾ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਕਦੋਂ ਅਤੇ ਕਿੰਨੇ ਲੋਕਾਂ ਦੀਆਂ ਅਸਥੀਆਂ ਭੇਜੇਗਾ, ਇਹ ਅਜੇ ਸਪੱਸ਼ਟ ਨਹੀਂ ਹੈ। ਇਸ ਸਬੰਧ 'ਚ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਅਧਿਕਾਰੀਆਂ ਵਿਚਕਾਰ ਐਤਵਾਰ ਅਤੇ ਸੋਮਵਾਰ ਨੂੰ ਗੱਲਬਾਤ ਵੀ ਹੋਈ ਸੀ।  
ਰਾਸ਼ਟਰਪਤੀ ਟਰੰਪ ਨੇ 12 ਜੂਨ ਨੂੰ ਸਿੰਗਾਪੁਰ 'ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਹੋਏ ਇਤਿਹਾਸਕ ਸਿਖਰ ਸੰਮੇਲਨ ਦੇ ਬਾਅਦ ਇਹ ਐਲਾਨ ਕੀਤਾ ਸੀ ਕਿ 1950-53 ਦੌਰਾਨ ਹੋਈ ਕੋਰੀਆਈ ਜੰਗ 'ਚ ਮਾਰੇ ਗਏ ਅਮਰੀਕੀ ਲੋਕਾਂ ਦੀਆਂ ਅਸਥੀਆਂ ਭੇਜਣ ਲਈ ਉੱਤਰੀ ਕੋਰੀਆ ਰਾਜ਼ੀ ਹੋ ਗਿਆ। ਸਿਖਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇਤਿਹਾਸਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਨਾਲ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਦਿਸ਼ਾ 'ਚ ਕੰਮ ਕਰਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀ ਦੀ ਵਚਨਬੱਧਤਾ ਪ੍ਰਗਟਾਈ ਸੀ। ਇਸ ਮਹੀਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਉੱਤਰੀ ਕੋਰੀਆ ਦਾ ਦੌਰਾ ਕਰ ਕੇ ਉਸ 'ਤੇ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਸਮਾਂ ਮਿਆਦ ਤੈਅ ਕਰਨ ਦਾ ਦਬਾਅ ਬਣਾਉਣ ਦੇ ਨਾਲ ਹੀ ਕੋਰੀਆਈ ਜੰਗ 'ਚ ਮਾਰੇ ਗਏ ਅਮਰੀਕੀ ਲੋਕਾਂ ਦੀਆਂ ਅਸਥੀਆਂ ਨੂੰ ਵਾਪਸ ਭੇਜਣ ਦੀ ਇਕ ਯੋਜਨਾ ਦਾ ਵੀ ਜ਼ਿਕਰ ਕੀਤਾ ਸੀ। ਜ਼ਿਕਰਯੋਗ ਹੈ ਕਿ ਕੋਰੀਆਈ ਯੁੱਧ 'ਚ ਦੱਖਣੀ ਕੋਰੀਆ ਵਲੋਂ ਉੱਤਰੀ ਕੋਰੀਆ ਦੇ ਖਿਲਾਫ ਲੜਦੇ ਹੋਏ ਅਮਰੀਕਾ ਦੇ ਤਕਰੀਬਨ 7,700 ਫੌਜੀ ਮਾਰੇ ਗਏ ਸਨ।


Related News