ਬਲਦੇ ਜੁਆਲਾਮੁਖੀ ਦੇ ਉੱਪਰ ਰੱਸੀ ਸਹਾਰੇ ਤੁਰੇ ਦੋ ਨੌਜਵਾਨ, ਬਣਾਇਆ ਰਿਕਾਰਡ (ਵੀਡੀਓ)

09/25/2022 12:52:22 PM

ਇੰਟਰਨੈਸ਼ਨਲ ਡੈਸਕ (ਬਿਊਰੋ): ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਨੌਜਵਾਨ ਬਲਦੇ ਜੁਆਲਾਮੁਖੀ ਦੇ ਬਿਲਕੁਲ ਉੱਪਰ ਇੱਕ ਰੱਸੀ 'ਤੇ ਤੁਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਸ਼ੇਅਰ ਕੀਤਾ ਹੈ। ਜਿਸ ਨੇ ਵੀ ਇਹ ਭਿਆਨਕ ਦ੍ਰਿਸ਼ ਦੇਖਿਆ ਉਹ ਹੈਰਾਨ ਰਹਿ ਗਿਆ। 

 

 
 
 
 
 
 
 
 
 
 
 
 
 
 
 
 

A post shared by Guinness World Records (@guinnessworldrecords)

ਰਾਫੇਲ ਜ਼ੁਗਨੋ ਬ੍ਰੀਡੀ ਅਤੇ ਅਲੈਗਜ਼ੈਂਡਰ ਸ਼ੂਲ ਦੀ ਇਸ ਜੋੜੀ ਨੂੰ ਐਕਟਿਵ ਜੁਆਲਾਮੁਖੀ 'ਤੇ Slackline Walk ਕਰਦੇ ਦੇਖ ਕੇ ਲੋਕ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜਬੂਰ ਹੋ ਗਏ।ਇਸ ਜੋੜੇ ਨੂੰ ਰੱਸੀ ਦੀ ਮਦਦ ਨਾਲ ਜੁਆਲਾਮੁਖੀ ਦੇ ਉੱਪਰ ਬਹੁਤ ਆਰਾਮ ਨਾਲ ਤੁਰਦੇ ਦੇਖਿਆ ਗਿਆ। ਹੇਠਾਂ ਜੁਆਲਾਮੁਖੀ ਦੀਆਂ ਲਪਟਾਂ ਬਲ ਰਹੀਆਂ ਸਨ।ਇੰਸਟਾਗ੍ਰਾਮ ਪੋਸਟ ਦੇ ਅਨੁਸਾਰ ਨੌਜਵਾਨਾਂ ਨੇ ਇਹ ਹੈਰਾਨੀਜਨਕ ਕਾਰਨਾਮਾ ਵੈਨੂਆਟੂ ਦੇ ਮਾਊਂਟ ਯਾਸੁਰ ਜੁਆਲਾਮੁਖੀ ਤੋਂ 137 ਫੁੱਟ ਦੀ ਉਚਾਈ 'ਤੇ ਕੀਤਾ। ਇਸ ਜੋੜੀ ਨੇ ਇੱਕ ਕਿਰਿਆਸ਼ੀਲ ਜੁਆਲਾਮੁਖੀ 'ਤੇ ਸਭ ਤੋਂ ਲੰਬੀ ਸਲੈਕਲਾਈਨ ਵਾਕ ਨੂੰ ਪੂਰਾ ਕਰਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ।

 

 
 
 
 
 
 
 
 
 
 
 
 
 
 
 
 

A post shared by RAFAEL BRIDI - Slackliner (@rafabridi)

ਪੜ੍ਹੋ ਇਹ ਅਹਿਮ  ਖ਼ਬਰ-ਕੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਹੋ ਗਏ ਨਜ਼ਰਬੰਦ? ਜਾਣੋ ਪੂਰਾ ਮਾਮਲਾ

ਵੀਡੀਓ 'ਚ ਰਾਫੇਲ ਅਤੇ ਅਲੈਗਜ਼ੈਂਡਰ ਨੂੰ 261 ਮੀਟਰ ਲੰਬੀ ਸਲੈਕਲਾਈਨ 'ਤੇ ਤੁਰਦੇ ਹੋਏ ਦਿਖਾਇਆ ਗਿਆ ਹੈ। ਉਹਨਾਂ ਨੇ ਹੈਲਮੇਟ ਅਤੇ ਗੈਸ ਮਾਸਕ ਪਾਇਆ ਹੋਇਆ ਹੈ, ਕਿਉਂਕਿ ਜੁਆਲਾਮੁਖੀ ਫੁਟ ਰਿਹਾ ਸੀ ਅਤੇ ਉਸ ਦੀ ਸੁਆਹ ਉੱਪਰ ਤੱਕ ਆ ਰਹੀ ਸੀ। ਹਾਲਾਂਕਿ ਅਜਿਹੇ ਖਤਰਨਾਕ ਅਤੇ ਮੁਸ਼ਕਲ ਹਾਲਾਤ ਵਿੱਚ ਵੀ ਇਹ ਜੋੜੀ ਰੱਸੀ 'ਤੇ ਤੁਰਦੀ ਰਹੀ ਅਤੇ ਇੱਕ ਰਿਕਾਰਡ ਬਣਾਉਣ ਵਿੱਚ ਕਾਮਯਾਬ ਰਹੀ।ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 20 ਹਜ਼ਾਰ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ। ਇਸ ਦੇ ਨਾਲ ਹੀ ਸੈਂਕੜੇ ਯੂਜ਼ਰਸ ਨੇ ਇਸ 'ਤੇ ਕੁਮੈਂਟ ਵੀ ਕੀਤੇ ਹਨ।ਇੱਕ ਯੂਜ਼ਰ ਨੇ ਕਿਹਾ- ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਕੋਈ ਜੁਆਲਾਮੁਖੀ ਦੇ ਉੱਪਰ ਤੁਰ ਸਕਦਾ ਹੈ, ਉਹ ਵੀ ਰੱਸੀ ਦੀ ਮਦਦ ਨਾਲ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕਾਰਨਾਮਾ ਜਾਨਲੇਵਾ ਸੀ। ਟਿੱਪਣੀ ਕਰਨ ਵਾਲਿਆਂ ਵਿਚ ਕੁਝ ਲੋਕਾਂ ਨੇ ਅਜਿਹੇ ਰਿਕਾਰਡ ਦੀ ਜ਼ਰੂਰਤ 'ਤੇ ਸਵਾਲ ਉਠਾਏ, ਜਦਕਿ ਕਈ ਲੋਕਾਂ ਨੇ ਇਸ ਨੂੰ ਇਕ ਨਾ ਟੁੱਟਣ ਵਾਲਾ ਰਿਕਾਰਡ ਦੱਸਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News