ਬਰੈਂਪਟਨ ਦੇ ਵੇਅਰਹਾਊਸਾਂ ’ਚ ਚੋਰੀ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦੇ ਦੋ ਨੌਜਵਾਨ ਕਾਬੂ

Saturday, May 15, 2021 - 12:41 PM (IST)

ਬਰੈਂਪਟਨ ਦੇ ਵੇਅਰਹਾਊਸਾਂ ’ਚ ਚੋਰੀ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦੇ ਦੋ ਨੌਜਵਾਨ ਕਾਬੂ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)-ਬੀਤੇ ਦਿਨ ਕੈਨੇਡਾ ਦੇ ਬਰੈਂਪਟਨ ਵਿਖੇ ਵੇਅਰਹਾਊਸਾਂ  ’ਚ ਭੰਨ-ਤੋੜ ਕਰ ਕੇ ਚੋਰੀ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਦੋ ਭਾਰਤੀ ਮੂਲ ਦੇ ਨੌਜਵਾਨਾਂ ਜਸਕਰਨ ਵਿਰਦੀ (21) ਅਤੇ ਹਿਮਾਂਸ਼ੂ ਸੇਂਡਲ (36) ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਨ੍ਹਾਂ ਉੱਤੇ ਚੋਰੀ ਦੇ ਕ੍ਰੈਡਿਟ ਕਾਰਡ ਵਰਤਣ ਦੇ ਵੀ ਦੋਸ਼ ਲੱਗੇ ਹਨ ਅਤੇ ਨਾਲ ਹੀ ਦਰਵਾਜ਼ੇ-ਖਿੜਕੀਆਂ ਭੰਨਣ ਦਾ ਸਾਮਾਨ ਵੀ ਇਨ੍ਹਾਂ ਕੋਲੋਂ ਬਰਾਮਦ ਕੀਤਾ ਗਿਆ ਹੈ । ਲੰਘੇ ਅਪ੍ਰੈਲ ਮਹੀਨੇ ’ਚ ਇਨ੍ਹਾਂ ਨੇ ਬਰੈਂਪਟਨ ਵਿਖੇ ਦੋ ਵੇਅਰਹਾਊਸਾਂ ਦੇ ਦਰਵਾਜ਼ੇ ਭੰਨ ਕੇ ਚੋਰੀਆਂ ਕੀਤੀਆਂ ਸਨ, ਜਿਸ ’ਚ ਇਹ ਪੁਲਸ ਨੂੰ ਲੋੜੀਂਦੇ ਸਨ। ਇਨ੍ਹਾਂ ਕੋਲੋਂ ਪੁਲਸ ਨੇ ਤਕਰੀਬਨ 23,000 ਹਜ਼ਾਰ ਡਾਲਰ ਦੀ ਕੀਮਤ ਦਾ ਲੁੱਟ ਦਾ ਸਾਮਾਨ ਵੀ ਬਰਾਮਦ ਕੀਤਾ ਹੈ।


author

Manoj

Content Editor

Related News