ਵਿਕਟੋਰੀਆ ''ਚ ਦੋ ਵਾਹਨਾਂ ''ਚ ਹੋਈ ਟੱਕਰ, 11 ਲੋਕ ਹੋਏ ਗੰਭੀਰ ਜ਼ਖਮੀ

04/12/2017 11:52:46 AM

ਵਿਕਟੋਰੀਆ— ਆਸਟਰੇਲੀਆ ਦੇ ਸੂਬੇ ਵਿਕਟੋਰੀਆ ''ਚ ਬੁੱਧਵਾਰ ਦੀ ਦੁਪਹਿਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਕਰਾਨ 11 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ''ਚ 4 ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਿਕਟੋਰੀਆ ਦੇ ਵਾਈਲਾਂਗਟਾ ਰੋਡ ''ਤੇ ਦੁਪਹਿਰ ਤਕਰੀਬਨ 2 ਵਜ ਕੇ 45 ਮਿੰਟ ''ਤੇ ਦੋ ਵਾਹਨਾਂ ਦੀ ਆਪਸ ''ਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 7 ਲੋਕ ਅਤੇ 4 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ''ਚ ਭਰਤੀ ਕਰਾਇਆ ਗਿਆ। 
ਜ਼ਖਮੀ ਹੋਏ 4 ਬੱਚਿਆਂ ''ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ''ਚੋਂ ਇਕ ਕੁੜੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਸ ਦੇ ਢਿੱਡ, ਪਿੱਠ ਅਤੇ ਕੋਹਣੀ ''ਤੇ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਜ਼ਖਮੀ ਹੋਈਆਂ 2 ਨੌਜਵਾਨ ਕੁੜੀਆਂ ਨੂੰ ਏਅਰ ਐਂਬੂਲੈਂਸ ਜ਼ਰੀਏ ਰਾਇਲ ਚਿਲਡਰਨ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਬਾਕੀ ਜ਼ਖਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Tanu

News Editor

Related News