ਬੰਗਲਾਦੇਸ਼ ''ਚ ਦੋ ਮਹਿਲਾ ਅੱਤਵਾਦੀਆਂ ਨੇ ਕੀਤਾ ਸਿਰੰਡਰ
Wednesday, Oct 17, 2018 - 08:10 PM (IST)

ਢਾਕਾ— ਬੰਗਲਾਦੇਸ਼ 'ਚ ਇਕ ਔਰਤ ਸਣੇ ਦੋ ਸ਼ੱਕੀ ਅੱਤਵਾਦੀ ਮਾਰੇ ਗਏ ਤੇ ਸਾਲ 2016 ਦੇ ਘਾਤਕ ਅੱਤਵਾਦੀ ਹਮਲੇ 'ਚ ਕਥਿਤ ਸ਼ਾਮਲ ਯੂਨੀਵਰਸਿਟੀ ਦੀਆਂ ਦੋ ਵਿਦਿਆਰਥਣਾਂ ਨੇ ਬੁੱਧਵਾਰ ਨੂੰ ਸਿਰੰਡਰ ਕਰ ਦਿੱਤਾ ਹੈ। ਇਸ ਦੇ ਨਾਲ ਰਾਸ਼ਟਰੀ ਰਾਜਧਾਨੀ ਦੇ ਨੇੜੇ ਨਰਸਿੰਗਡੀ 'ਚ 40 ਘੰਟਿਆਂ ਤੋਂ ਚੱਲ ਰਹੀ ਸੁਰੱਖਿਆ ਨਾਕੇਬੰਦੀ ਖਤਮ ਹੋ ਗਈ।
ਅੱਤਵਾਦ ਰੋਕੂ ਤੇ ਅੰਤਰਰਾਸ਼ਟਰੀ ਅਪਰਾਧ ਇਕਾਈ ਦੇ ਮੁਖੀ ਮੁਨਿਰੂਲ ਇਸਲਾਮ ਨੇ ਢਾਕਾ ਤੋਂ 75 ਕਿਲੋਮੀਟਰ ਦੂਰ ਮੱਧ ਨਰਸਿੰਗਡੀ ਜ਼ਿਲੇ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਆਪਣਾ ਅਭਿਆਨ ਖਤਮ ਕਰ ਰਹੇ ਹਾਂ ਕਿਉਂਕਿ ਦੋਵਾਂ ਮਹਿਲਾ ਅੱਤਵਾਦੀਆਂ ਨੇ ਸਿਰੰਡਰ ਕਰ ਦਿੱਤਾ ਹੈ ਜੋ ਢਾਕਾ ਦੀ ਨਿੱਜੀ ਮਨਾਰਤ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ।