ਅਮਰੀਕਾ 'ਚ ਦੋ ਪੰਜਾਬੀਆਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, ਜਾਣੋ ਪੂਰਾ ਮਾਮਲਾ

Friday, May 13, 2022 - 01:40 PM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੀ ਅਦਾਲਤ ਨੇ ਕਤਲ ਮਾਮਲੇ ਵਿਚ ਆਪਣਾ ਅੰਤਿਮ ਫ਼ੈਸਲਾ ਸੁਣਾਉਂਦੇ ਹੋਏ ਪੰਜਾਬੀ ਮੂਲ ਦੇ ਦੋ ਚਚੇਰੇ ਭਰਾਵਾਂ- ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇੱਥੇ ਦੱਸ ਦਈਏ ਕਿਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਵਿਚ 13 ਨਵੰਬਰ 2017 ਵਿੱਚ ਦੋ ਚਚੇਰੇ ਭਰਾਵਾਂ- ਸਵੀਰੰਤ ਸਿੰਘ ਅਠਵਾਲ ਅਤੇ ਅੰਮ੍ਰਿਤਾਜ ਸਿੰਘ ਅਠਵਾਲ ਨੇ ਕੈਸ਼ੀਅਰ ਦਾ ਕੰਮ ਕਰਦੇ ਇਕ ਪੰਜਾਬੀ ਮੂਲ ਦੇ ਧਰਮਪ੍ਰੀਤ ਸਿੰਘ ਜੱਸੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮਾਰਨ ਤੋਂ ਪਹਿਲਾਂ ਰਿਵਾਲਰ ਦੀ ਨੋਕ 'ਤੇ ਕੈਸ਼ ਦੇ ਨਾਲ 60 ਕਾਰਟੂਨ ਸਿਗਰਟਾਂ ਦੇ ਲੁੱਟੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਹਰ ਹਫ਼ਤੇ 12 ਲੱਖ ਬੰਦੂਕਾਂ ਦੀ ਵਿਕਰੀ, ਕੋਰੋਨਾ ਦੌਰ 'ਚ ਵਧੇ ਸ਼ੂਟਆਊਟ ਅਤੇ ਖੁਦਕੁਸ਼ੀ ਮਾਮਲੇ

ਪ੍ਰੌਸੀਕਿਊਟਰਾਂ ਦਾ ਕਹਿਣਾ ਹੈ ਕਿ ਦੋਵਾਂ ਭਰਾਵਾਂ ਨੇ ਨਵੰਬਰ 2017 ਵਿੱਚ ਮਡੇਰਾ ਕਾਉਂਟੀ ਵਿੱਚ ਮਡੇਰਾ ਕਾਉਂਟੀ ਦੇ ਟੈਕਲ ਬਾਕਸ ਗੈਸ ਸਟੇਸ਼ਨ ਨੂੰ ਲੁੱਟਿਆ ਅਤੇ ਉਥੇ ਕੈਸ਼ੀਅਰ ਧਰਮਪ੍ਰੀਤ ਜੱਸੜ ਨੂੰ ਗੋਲੀ ਮਾਰਨ ਤੋਂ ਪਹਿਲਾਂ ਨਕਦੀ ਅਤੇ ਸਿਗਰਟਾਂ ਦੇ ਡੱਬੇ ਚੋਰੀ ਕਰ ਕੇ ਲੈ ਗਏ ਸਨ। ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵਿਚ ਪਾਇਆ ਗਿਆ ਕਿ ਕਲਰਕ ਆਪਣੇ ਹੱਥ ਖੜ੍ਹੇ ਕਰ ਰਿਹਾ ਸੀ ਅਤੇ ਆਪਣੀ ਜ਼ਿੰਦਗੀ ਬਖਸ਼ਣ ਲਈ ਫ਼ਰਿਆਦ ਕਰ ਰਿਹਾ ਸੀ। ਇੰਨਾਂ ਭਰਾਵਾਂ ਨੇ ਲੁੱਟ ਖੋਹ ਦੇ ਬਾਅਦ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਕੋਰਟ ਵਿਚ ਮ੍ਰਿਤਕ ਕਲਰਕ ਧਰਮਪ੍ਰੀਤ ਸਿੰਘ ਜੱਸੜ ਦੇ ਮਾਪੇ ਵੀ ਹਾਜ਼ਰ ਸਨ। ਜੱਸੜ ਦੇ ਪਿਤਾ ਨੇ ਕਿਹਾ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਅਤੇ ਉਸ ਦੇ ਉਜਵਲ ਭਵਿੱਖ ਲਈ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਉਹ ਕੁਝ ਬਣਾ ਸਕੇ। ਧਰਮਪ੍ਰੀਤ ਸਿੰਘ ਆਪਣੀ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਇੱਥੇ ਕੰਮ ਕਰਦਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News