ਕੈਲਗਰੀ: ਘਰ ''ਚੋਂ ਮਿਲੀਆਂ 2 ਲੋਕਾਂ ਦੀਆਂ ਲਾਸ਼ਾਂ, ਜਾਂਚ ''ਚ ਜੁਟੀ ਪੁਲਸ
Tuesday, Oct 01, 2024 - 06:48 PM (IST)

ਕੈਲਗਰੀ- ਦੱਖਣੀ ਪੂਰਬੀ ਕੈਲਗਰੀ ਵਿਚ ਇਕ ਘਰ ਵਿਚੋਂ 2 ਲੋਕਾਂ ਦੀਆਂ ਲਾਸ਼ਾਂ ਮਿਲਣ ਮਗਰੋਂ ਕੈਲਗਰੀ ਪੁਲਸ ਦੀ ਹੋਮੋਸਾਈਡ ਯੂਨਿਟ ਜਾਂਚ ਵਿਚ ਜੁੱਟ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸਵੇਰੇ 11:30 ਵਜੇ ਦੇ ਕਰੀਬ ਗੜਬੜ ਦੀਆਂ ਰਿਪੋਰਟਾਂ ਲਈ ਪੈਨਸਵੁੱਡ ਵੇਅ SE, 68 ਸਟ੍ਰੀਟ SE ਅਤੇ ਮੈਮੋਰੀਅਲ ਡਰਾਈਵ ਦੇ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋੇ: ਕੈਨੇਡਾ ’ਚ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਸਰਕਾਰਾਂ : ਐਡਵੋਕੇਟ ਧਾਮੀ
ਮੌਕੇ 'ਤੇ ਪੁੱਜੇ ਅਧਿਕਾਰੀਆਂ ਨੂੰ ਘਰ ਅੰਦਰੋਂ 2 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਮੌਤਾਂ ਨੂੰ ਸ਼ੱਕੀ ਦੱਸਿਆ। ਪੁਲਸ ਦਾ ਕਹਿਣਾ ਹੈ ਕਿ ਇਸ ਸਮੇਂ ਕੋਈ ਹੋਰ ਜਾਣਕਾਰੀ ਉਪਲੱਬਧ ਨਹੀਂ ਹੈ। ਪੁਲਸ ਨੇ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8