ਸਾਵਧਾਨ; ਚੀਨ 'ਚ ਇਕ ਸਾਲ ਤੋਂ ਵੱਧ ਸਮੇਂ ਬਾਅਦ ਕੋਰੋਨਾ ਨਾਲ 2 ਲੋਕਾਂ ਦੀ ਮੌਤ

03/19/2022 10:15:48 AM

ਬੀਜਿੰਗ (ਭਾਸ਼ਾ)- ਚੀਨ ਦੀ ਰਾਸ਼ਟਰੀ ਸਿਹਤ ਅਥਾਰਟੀ ਨੇ ਸ਼ਨੀਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ, ਜੋ ਜਨਵਰੀ 2021 ਦੇ ਬਾਅਦ ਤੋਂ ਮ੍ਰਿਤਕਾਂ ਦੀ ਸੰਖਿਆ ਵਿਚ ਦਰਜ ਪਹਿਲਾ ਵਾਧਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਕਾਫ਼ੀ ਮਾਮਲੇ ਹਨ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਲੁਟੇਰੇ ਨੇ ਗੋਲੀ ਮਾਰ ਕੀਤਾ ਪੰਜਾਬੀ ਸਟੋਰ ਮਾਲਕ ਦਾ ਕਤਲ

ਸੰਕ੍ਰਮਣ ਨਾਲ ਦੋਵੇਂ ਮੌਤਾਂ ਉੱਤਰ-ਪੂਰਬੀ ਜਿਲਿਨ ਸੂਬੇ ਵਿਚ ਹੋਈਆਂ, ਜਿਸ ਤੋਂ ਬਾਅਦ ਦੇਸ਼ ਵਿਚ ਮ੍ਰਿਤਕਾਂ ਦੀ ਸੰਖਿਆ ਵੱਧ ਕੇ 4,638 ਹੋ ਗਈ ਹੈ। ਚੀਨ ਵਿਚ ਸ਼ਨੀਵਾਰ ਨੂੰ ਸੰਕ੍ਰਮਣ ਦੇ 2,157 ਨਵੇਂ ਮਾਮਲੇ ਸਾਹਮਣੇ ਆਏ, ਜੋ ਸੰਕ੍ਰਮਣ ਦੇ ਕਮਿਊਨਿਟੀ ਫੈਲਾਅ ਨਾਲ ਜੁੜੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਜਿਲਿਨ ਸੂਬੇ ਤੋਂ ਸਾਹਮਣੇ ਆਏ।

ਇਹ ਵੀ ਪੜ੍ਹੋ: ਹਿਜਾਬ ਮਾਮਲਾ: ਕਰਨਾਟਕ ਹਾਈਕੋਰਟ ਦੇ ਫ਼ੈਸਲੇ 'ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਦਿੱਤਾ ਇਹ ਬਿਆਨ

ਸੰਕ੍ਰਮਣ ਦੇ ਪ੍ਰਸਾਰ ਨੂੰ ਰੋਕਣ ਲਈ ਜਿਲਿਨ ਸੂਬੇ ਵਿਚ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਯਾਤਰਾ ਲਈ ਪੁਲਸ ਦੀ ਇਜਾਜ਼ਤ ਲੈਣਾ ਜ਼ਰੂਰੀ ਬਣਾਇਆ ਗਿਆ ਹੈ। ਚੀਨ ਦੇ ਵੁਹਾਨ ਤੋਂ 2019 ਦੇ ਅੰਤ ਵਿਚ ਫੈਲੇ ਸੰਕ੍ਰਮਣ ਦੇ ਬਾਅਦ ਤੋਂ ਹੁਣ ਤੱਕ 4,636 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਅੰਕੜਿਆਂ ਨੂੰ ਅਪ੍ਰੈਲ 2020 ਵਿਚ ਇਕ ਵਾਰ ਅੱਪਡੇਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਇਸ ਕਾਰਨ ਵਾਪਰਿਆ ਸੀ ਕੈਨੇਡਾ ਸੜਕ ਹਾਦਸਾ, ਮਾਰੇ ਗਏ ਸਨ 5 ਭਾਰਤੀ ਵਿਦਿਆਰਥੀ

 


cherry

Content Editor

Related News