ਰੂਸ-ਯੂਕ੍ਰੇਨ ਜੰਗ 'ਚ ਮਾਰੇ ਗਏ ਦੋ ਹੋਰ ਭਾਰਤੀ, ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ

Wednesday, Jun 12, 2024 - 10:08 AM (IST)

ਰੂਸ-ਯੂਕ੍ਰੇਨ ਜੰਗ 'ਚ ਮਾਰੇ ਗਏ ਦੋ ਹੋਰ ਭਾਰਤੀ, ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ

ਮਾਸਕੋ (ਭਾਸ਼ਾ): ਯੂਕ੍ਰੇਨ ਵਿੱਚ ਚੱਲ ਰਹੀ ਜੰਗ ਵਿੱਚ ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀਆਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਅਜਿਹੀਆਂ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਮੁੱਦਾ ਰੂਸ ਕੋਲ ਉਠਾਇਆ ਹੈ ਅਤੇ ਕਿਹਾ ਹੈ ਕਿ ਰੂਸੀ ਫੌਜ ਵਿੱਚ ਭਾਰਤੀਆਂ ਦੀ ਭਰਤੀ ਤੁਰੰਤ ਬੰਦ ਕੀਤੀ ਜਾਵੇ। ਇਸ ਦੇ ਨਾਲ ਹੀ ਰੂਸੀ ਫੌਜ ਵਿੱਚ ਵਰਤਮਾਨ ਵਿੱਚ ਸੇਵਾ ਕਰ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਮੰਤਰਾਲੇ ਨੇ ਲੋਕਾਂ ਨੂੰ ਰੂਸ ਵਿਚ ਕੰਮ ਕਰਦੇ ਸਮੇਂ ਸਾਵਧਾਨ ਰਹਿਣ ਲਈ ਵੀ ਕਿਹਾ ਹੈ।

ਵਿਦੇਸ਼ ਮੰਤਰਾਲੇ ਨੇ ਕਹੀ ਇਹ ਗੱਲ

ਵਿਦੇਸ਼ ਮੰਤਰਾਲੇ ਨੇ ਕਿਹਾ, "ਸਾਨੂੰ ਇਹ ਦੱਸਦਿਆਂ ਅਫਸੋਸ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਕਾਰ ਹਾਲ ਹੀ ਵਿੱਚ ਹੋਏ ਸੰਘਰਸ਼ ਵਿੱਚ ਰੂਸੀ ਫੌਜ ਦੁਆਰਾ ਭਰਤੀ ਕੀਤੇ ਗਏ ਦੋ ਭਾਰਤੀ ਨਾਗਰਿਕ ਮਾਰੇ ਗਏ ਹਨ।" ਉਨ੍ਹਾਂ ਨੇ ਕਿਹਾ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਮਾਸਕੋ ਵਿੱਚ ਸਾਡੇ ਦੂਤਘਰ ਨੇ ਰੂਸੀ ਅਧਿਕਾਰੀਆਂ 'ਤੇ ਜਲਦੀ ਤੋਂ ਜਲਦੀ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਦਬਾਅ ਪਾਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪੱਕੇ ਹੋਣ ਦੀ ਉਡੀਕ ਕਰ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਅਹਿਮ ਖ਼ਬਰ

ਇਸ ਦੇ ਨਾਲ ਹੀ ਮੰਤਰਾਲੇ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ,“ਵਿਦੇਸ਼ ਮੰਤਰਾਲੇ ਅਤੇ ਮਾਸਕੋ ਵਿੱਚ ਭਾਰਤੀ ਦੂਤਘਰ ਨੇ ਰੂਸੀ ਫੌਜ ਵਿੱਚ ਸ਼ਾਮਲ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਅਤੇ ਵਾਪਸੀ ਲਈ ਕ੍ਰਮਵਾਰ ਨਵੀਂ ਦਿੱਲੀ ਵਿੱਚ ਰੂਸੀ ਰਾਜਦੂਤ ਅਤੇ ਮਾਸਕੋ ਵਿੱਚ ਰੂਸੀ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਹੈ।" ਬਿਆਨ ਵਿਚ ਕਿਹਾ ਗਿਆ, "ਭਾਰਤ ਇਹ ਵੀ ਮੰਗ ਕਰਦਾ ਹੈ ਕਿ ਰੂਸੀ ਫੌਜ ਦੁਆਰਾ ਸਾਡੇ ਨਾਗਰਿਕਾਂ ਦੀ ਹੋਰ ਭਰਤੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ। ਅਜਿਹੀਆਂ ਗਤੀਵਿਧੀਆਂ ਸਾਡੀ ਸਾਂਝੇਦਾਰੀ ਦੇ ਅਨੁਕੂਲ ਨਹੀਂ ਹੋਣਗੀਆਂ।"

ਰੂਸ ਕਰ ਰਿਹੈ ਵਿਦੇਸ਼ੀ ਨਾਗਰਿਕਾਂ ਦੀ ਭਰਤੀ 

ਯੂਕ੍ਰੇਨ ਯੁੱਧ 'ਚ ਵੱਡੇ ਪੱਧਰ 'ਤੇ ਹੋਏ ਜਾਨੀ ਨੁਕਸਾਨ ਤੋਂ ਪਰੇਸ਼ਾਨ ਰੂਸ ਵੱਡੇ ਪੱਧਰ 'ਤੇ ਵਿਦੇਸ਼ੀ ਫੌਜੀਆਂ ਦੀ ਭਰਤੀ ਕਰ ਰਿਹਾ ਹੈ। ਭਾਰਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੇਪਾਲੀ ਨਾਗਰਿਕ ਵੀ ਰੂਸੀ ਫੌਜ ਵਿਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਫਰੀਕੀ ਦੇਸ਼ਾਂ ਅਤੇ ਪੂਰਬੀ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਵੱਡੀ ਗਿਣਤੀ 'ਚ ਕੰਮ ਕਰ ਰਹੇ ਹਨ। ਰੂਸੀ ਫੌਜ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦਾ ਕੰਮ ਸਿਰਫ ਫਰੰਟ ਲਾਈਨਾਂ 'ਤੇ ਰੂਸੀ ਫੌਜ ਦੇ ਨਾਲ ਲੜਨਾ ਅਤੇ ਸਪਲਾਈ ਚੇਨ ਨੂੰ ਬਣਾਈ ਰੱਖਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News