ਸਰੀ ਵਿਚ ਪੰਜਾਬੀ ਕੁੜੀ ਦੇ ਕਤਲ ਮਾਮਲੇ ਵਿਚ 2 ਹੋਰ ਗ੍ਰਿਫਤਾਰ

Sunday, Jun 23, 2019 - 04:26 PM (IST)

ਸਰੀ (ਏਜੰਸੀ)- ਭਾਵਕਿਰਨ ਢੇਸੀ ਦੇ ਕਤਲ ਮਾਮਲੇ ਵਿਚ ਪੁਲਸ ਨੇ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਗੁਰਵਿੰਦਰ ਦਿਓ (24) ਅਤੇ ਤਲਵਿੰਦਰ ਖੁਨ ਖੁਨ (22) ਵਜੋਂ ਹੋਈ ਹੈ। ਇਨ੍ਹਾਂ ਨੂੰ ਇਨਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵਲੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ 'ਤੇ ਕਤਲ ਤੋਂ ਬਾਅਦ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।
ਢੇਸੀ ਸਰੀ ਵਿਚ ਪਾਲੀਟੈਕਨਿਕ ਯੂਨੀਵਰਸਿਟੀ ਵਿਚ ਵਿਦਿਆਰਥਣ ਸੀ। ਇਨਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਮੁਤਾਬਕ ਇਹ ਕਤਲ ਗੈਂਗ ਨਾਲ ਸਬੰਧਿਤ ਹੋ ਸਕਦਾ ਹੈ। ਇਸ ਤੋਂ ਪਹਿਲਾਂ 5 ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਢੇਸੀ ਦੇ ਪਹਿਲੇ ਪ੍ਰੇਮੀ ਹਰਜੋਤ ਸਿੰਘ ਦਿਓ 'ਤੇ ਇਸ ਸਾਲ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਢੇਸੀ ਦੀ ਮ੍ਰਿਤਕ ਦੇਹ ਨਾਲ ਅਸ਼ਲੀਲ ਹਰਕਤ ਕਰਨ ਦੇ ਇਲਜ਼ਾਮ ਵੀ ਹਨ। ਦਿਓ ਦੀ ਮਾਤਾ ਮਨਜੀਤ ਕੌਰ ਦਿਓ (53) ਵਿਰੁੱਧ ਕਤਲ ਸਬੰਧੀ ਸਬੂਤ ਮਿਟਾਉਣ ਅਤੇ ਆਪਣੇ ਪੁੱਤਰ ਦੇ ਇਸ ਕਤਲ ਵਿਚ ਸ਼ਾਮਲ ਹੋਣ ਬਾਰੇ ਜਾਣਦੇ ਹੋਏ ਉਸ ਨੂੰ ਭਜਾਉਣ ਦਾ ਇਲਜ਼ਾਮ ਹੈ। ਦਿਓ ਦੀ ਭੈਣ ਇੰਦਰਦੀਪ ਕੌਰ ਦਿਓ (23) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਨਵੈਸਟੀਗੇਸ਼ਨ ਟੀਮ ਵਲੋਂ ਮਾਮਲੇ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਢੇਸੀ ਸਰੀ ਵਿਚ ਪੋਲੀਟੈਕਨਿਕ ਯੂਨੀਵਰਸਿਟੀ ਵਿਚ ਵਿਦਿਆਰਥਣ ਸੀ, ਜਿਸ ਨੂੰ 2 ਅਗਸਤ 2017 ਨੂੰ ਸਰੀ ਵਿਖੇ ਆਪਣੀ ਐਸ.ਯੂ.ਵੀ. ਕਾਰ ਵਿਚ ਬੁਰੀ ਤਰ੍ਹਾਂ ਸਾੜ ਕੇ ਕਤਲ ਕਰ ਦਿੱਤਾ ਗਿਆ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਢੇਸੀ ਨੂੰ ਕਤਲ ਤੋਂ ਪਹਿਲਾਂ ਕੁਝ ਸੱਟਾਂ ਵੀ ਲੱਗੀਆਂ ਸਨ।


Sunny Mehra

Content Editor

Related News