ਉੱਤਰੀ ਮਿਸ਼ੀਗਨ ’ਚ ਜਹਾਜ਼ ਹਾਦਸੇ ’ਚ 2 ਲੋਕਾਂ ਦੀ ਮੌਤ

Tuesday, Nov 16, 2021 - 01:09 PM (IST)

ਉੱਤਰੀ ਮਿਸ਼ੀਗਨ ’ਚ ਜਹਾਜ਼ ਹਾਦਸੇ ’ਚ 2 ਲੋਕਾਂ ਦੀ ਮੌਤ

ਬੋਏਨ ਸਿਟੀ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਉੱਤਰੀ ਮਿਸ਼ੀਗਨ ਵਿਚ ਇਕ ਜਹਾਜ਼ ਹਾਦਸੇ ਵਿਚ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪਿਛਲੇ 3 ਦਿਨਾਂ ਵਿਚ ਇਸ ਇਲਾਕੇ ਵਿਚ ਹੋਇਆ ਇਹ ਦੂਜਾ ਹਾਦਸਾ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਪਾਇਲਟ ਕੇਨੇਥ ਡੈਨੀਅਲ ਯਾਟ (61) ਅਤੇ 21 ਸਾਲਾ ਯਾਤਰੀ ਕੋਰਬਿਨ ਡੈਨਿਸ ਕੈਨੇਡੀ, ਚਾਰਲੇਵੋਈਕਸ ਕਾਊਂਟੀ ਦੀ ਮੇਲਰੋਜ਼ ਟਾਊਨਸ਼ਿਪ ਵਿਚ ਜੰਗੀ ਇਲਾਕੇ ਵਿਚ ‘ਬੀਚਕ੍ਰਾਫਟ ਕਿੰਗ ਏਅਰ’ ਜਹਾਜ਼ ਵਿਚ ਸੋਮਵਾਰ ਦੁਪਹਿਰ ਨੂੰ ਮ੍ਰਿਤਕ ਮਿਲੇ।

ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੈਡਰਲ ਏਵੀਏਸ਼ਨ ਪ੍ਰਸ਼ਾਸਨ (ਐਫ.ਏ.ਏ.) ਅਤੇ ਨੈਸ਼ਨਲ ਟਰਾਂਸਪੋਰਟ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ। ਐਫ.ਏ.ਏ. ਦੇ ਇਕ ਬਿਆਨ ਮੁਤਾਬਕ ਮਿਸ਼ੀਗਨ ਦੇ ਬੀਵਰ ਟਾਪੂ ’ਤੇ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ ਵਿਚ ਵੀ 4 ਲੋਕਾਂ ਮਾਰੇ ਗਏ ਸਨ।
 


author

cherry

Content Editor

Related News