ਉੱਤਰੀ ਬ੍ਰਾਜ਼ੀਲ ''ਚ ਕਿਸ਼ਤੀ ਹਾਦਸੇ ਦੌਰਾਨ 2 ਹਲਾਕ ਤੇ 16 ਲਾਪਤਾ

3/1/2020 3:48:46 PM

ਰੀਓ ਡੀ ਜਨੇਰੀਓ(ਸਿਨਹੂਆ)- ਉੱਤਰੀ ਬ੍ਰਾਜ਼ੀਲ ਵਿਚ ਵਾਪਰੇ ਇਕ ਕਿਸ਼ਤੀ ਹਾਦਸੇ ਕਾਰਨ ਸ਼ਨੀਵਾਰ ਨੂੰ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 16 ਹੋਰ ਲੋਕ ਲਾਪਤਾ ਹੋ ਗਏ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਕਿਸ਼ਤੀ ਵਿਚ ਤਕਰੀਬਨ 60 ਤੋਂ 70 ਲੋਕ ਸਵਾਰ ਸਨ, ਜੋ ਅਮਾਪਾ ਸੂਬੇ ਤੋਂ ਐਮਾਜ਼ਾਨ ਦਰਿਆ ਰਾਹੀਂ ਪਾਰਾ ਸੂਬੇ ਵੱਲ ਜਾ ਰਹੇ ਸਨ। ਇਸ ਕਿਸ਼ਤੀ ਦੀ ਸਮਰਥਾ 242 ਯਾਤਰੀਆਂ ਦੀ ਸੀ ਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਕਿਸ਼ਤੀ ਯਾਤਰੀਆਂ ਤੇ ਸਾਮਾਨ ਢੋਹਣ ਲਈ ਰਜਿਸਟਰਡ ਸੀ। ਸਮੁੰਦਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਸ਼ੁਰੂਆਤੀ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh