ਅਮਰੀਕਾ ਦੇ ਕੈਂਟੁਕੀ ਸੂਬੇ ''ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ 2 ਜ਼ਖਮੀ

Saturday, Aug 27, 2022 - 12:10 AM (IST)

ਹੈਂਡਰਸਨ (ਅਮਰੀਕਾ)-ਅਮਰੀਕਾ ਦੇ ਪੱਛਮੀ ਕੈਂਟੁਕੀ 'ਚ ਪੁਰਸ਼ਾਂ ਦੇ ਇਕ ਸ਼ੈਲਟਰ 'ਚ ਹੋਈ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਂਡਰਸਨ ਪੁਲਸ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ 'ਚ ਕਿਹਾ ਕਿ ਹਾਰਬਰ ਹਾਊਸ ਕ੍ਰਿਸ਼ਚੀਅਨ ਸੈਂਟਰ 'ਚ ਇਕ ਸ਼ੂਟਰ ਦੇ ਹੋਣ ਦੀ ਸੂਚਨਾ 'ਤੇ ਅਧਿਕਾਰੀਆਂ ਨੇ ਵੀਰਵਾਰ ਨੂੰ ਸ਼ਾਮ ਨੂੰ ਕਾਰਵਾਈ ਕੀਤੀ।

 ਇਹ ਵੀ ਪੜ੍ਹੋ : ਪੋਲੈਂਡ ਤੇ ਦੱਖਣੀ ਕੋਰੀਆ 5.8 ਅਰਬ ਡਾਲਰ ਦਾ ਕਰਨਗੇ ਫੌਜੀ ਸਮਝੌਤਾ

ਹੈਂਡਰਸਨ ਸ਼ਹਿਰ ਦੇ ਕਮਿਸ਼ਨਰ ਰਾਬਰਟ ਪਰੂਇਟ ਨੇ ਇੰਡੀਆਨਾ ਦੇ ਇਵਾਂਸਵਿਲੇ 'ਚ 'ਦਿ ਕੂਰੀਅਨ ਐਂਡ ਪ੍ਰੈੱਸ' ਨੂੰ ਦੱਸਿਆ ਕਿ ਗੋਲੀਬਾਰੀ ਸ਼ਾਮ ਲਗਭਗ 7:40 'ਤੇ ਹੋਈ ਅਤੇ ਉਸ ਸਮੇਂ ਲਗਭਗ 15 ਲੋਕ ਕੇਂਦਰ ਦੇ ਅੰਦਰ ਸਨ। ਪੁਲਸ ਨੇ ਸ਼ੱਕੀ ਦੀ ਪੱਛਾਣ ਹੈਂਡਰਸਨ ਦੇ ਕੈਨੇਥ ਬੀ. ਗਿਬਸ ਵਜੋਂ ਕੀਤੀ ਹੈ ਅਤੇ ਕਿਹਾ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਹੈਂਡਰਸਨ ਦੇ ਪੁਲਸ ਮੁਖੀ ਸੀਨ ਮੈਕਕਿਨੀ ਨੇ ਦੱਸਿਆ ਕਿ ਸ਼ੈਲਟਰ ਹੋਮ 'ਚ ਚਸ਼ਮਦੀਦਾਂ ਵੱਲੋਂ ਗਿਬਸ ਨੂੰ ਸ਼ੂਟਰ ਦੇ ਰੂਪ 'ਚ ਪਛਾਣਿਆ ਗਿਆ ਹੈ ਅਤੇ ਜਦ ਉਹ ਮਿਲਿਆ ਤਾਂ ਉਸ ਦੇ ਕੋਲ ਹਥਿਆਰ ਸਨ। ਹੈਂਡਰਸਨ ਪੁਲਸ ਲੈਫਟੀਨੈਂਟ ਸਟੀਵਰਟ ਓ'ਨਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਖਮੀ ਲੋਕਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਗਿਬਸ ਨੂੰ ਹੈਂਡਰਸਨ ਕਾਊਂਟੀ ਜੇਲ੍ਹ 'ਚ ਰੱਖਿਆ ਗਿਆ ਹੈ।

 ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੀ ਤਕਨੀਕ ਦੇ ਪੇਮੈਂਟ ਨੂੰ ਲੈ ਕੇ ਮਾਡਰਨਾ ਨੇ ਫਾਈਜ਼ਰ ਵਿਰੁੱਧ ਕੀਤਾ ਮੁਕੱਦਮਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News