ਪਾਕਿਸਤਾਨ : ''ਕਸ਼ਮੀਰ ਇਕਜੁੱਟਤਾ ਦਿਹਾੜਾ'' ਰੈਲੀ ਦੌਰਾਨ ਧਮਾਕਾ, 2 ਦੀ ਮੌਤ ਤੇ 28 ਜ਼ਖ਼ਮੀ

Saturday, Feb 06, 2021 - 10:08 AM (IST)

ਪਾਕਿਸਤਾਨ : ''ਕਸ਼ਮੀਰ ਇਕਜੁੱਟਤਾ ਦਿਹਾੜਾ'' ਰੈਲੀ ਦੌਰਾਨ ਧਮਾਕਾ, 2 ਦੀ ਮੌਤ ਤੇ 28 ਜ਼ਖ਼ਮੀ

ਕਵੇਟਾ- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਕਵੇਟਾ ਤੇ ਸਿਬੀ ਸ਼ਹਿਰਾਂ ਵਿਚ ਹੋਏ ਦੋ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ ਤੇ ਹੋਰ 28 ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਪਹਿਲਾ ਧਮਾਕਾ ਸ਼ੁੱਕਰਵਾਰ ਨੂੰ ਸਿਬੀ ਵਿਚ ਹੋਇਆ, ਜਿਸ ਵਿਚ 24 ਲੋਕ ਜ਼ਖ਼ਮੀ ਹੋ ਗਏ ਤੇ ਇਸ ਦੇ ਕੁਝ ਘੰਟਿਆਂ ਬਾਅਦ ਕਵੇਟਾ ਵਿਚ ਦੂਜਾ ਧਮਾਕਾ ਹੋਇਆ,ਜਿਸ ਵਿਚ 'ਕਸ਼ਮੀਰ ਦਿਹਾੜਾ ਰੈਲੀ' ਨੂੰ ਨਿਸ਼ਾਨਾ ਬਣਾਇਆ ਗਿਆ। 

ਕਵੇਟਾ ਵਿਚ ਹੋਏ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ 4 ਲੋਕ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੋਹਾਂ ਲਾਸ਼ਾਂ ਨੂੰ ਕਵੇਟਾ ਸਿਵਲ ਹਸਪਤਾਲ ਵਿਚ ਰੱਖਿਆ ਹੈ। ਕਵੇਟਾ ਦੇ ਡਿਪਟੀ ਕਮਿਸ਼ਨਰ ਔਰੰਗਜੇਬ ਬਾਦਿਨੀ ਤੇ ਇਕ ਰਿਟਾਇਰਡ ਮੇਜਰ ਨੇ ਸ਼ੁਰੂਆਤੀ ਜਾਂਚ ਵਿਚ ਇਸ ਗੱਲ ਦਾ ਸੰਕੇਤ ਮਿਲਣ ਦੀ ਪੁਸ਼ਟੀ ਕੀਤੀ ਹੈ ਕਿ ਇਹ ਧਮਾਕਾ 'ਕਸ਼ਮੀਰ ਇਕਜੁੱਟਤਾ ਦਿਹਾੜਾ ਰੈਲੀ' ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਜੋ ਇਲਾਕੇ ਤੋਂ ਲੰਘ ਰਹੀ ਸੀ।

ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਜਨਤਕ ਰੈਲੀਆਂ ਕਰਕੇ ਸ਼ੁੱਕਰਵਾਰ ਨੂੰ 'ਕਸ਼ਮੀਰ ਇਕਜੁੱਟਤਾ ਦਿਹਾੜਾ' ਮਨਾਇਆ।
ਇਹ ਵੀ ਪੜ੍ਹੋ- ਕਿਸਾਨ ਅੱਜ ਕਰਨਗੇ ਚੱਕਾ ਜਾਮ, ਦਿੱਲੀ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ

ਭਾਰਤ ਪਾਕਿਸਤਾਨ ਨੂੰ ਸਪੱਸ਼ਟ ਰੂਪ ਨਾਲ ਕਹਿ ਚੁੱਕਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਬੋਲਣ ਦਾ ਉਸ ਨੂੰ ਕੋਈ ਅਧਿਕਾਰ ਨਹੀਂ ਹੈ ਤੇ ਕੇਂਦਰਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਨਿੱਖੜਵੇਂ ਅੰਗ ਹਨ ਤੇ ਬਣੇ ਰਹਿਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੱਤਵਾਦ, ਹਿੰਸਾ ਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਵਿਚ ਪਾਕਿਸਤਾਨ ਨਾਲ ਇਕ ਗੁਆਂਢੀ ਦੇ ਰੂਪ ਵਿਚ ਸਬੰਧ ਬਣਾਉਣ ਦਾ ਇਛੁੱਕ ਹੈ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News