ਤੁਰਕੀ 'ਚ ਦੋ ਪੱਤਰਕਾਰਾਂ ਨੂੰ ਮਿਲੀ ਜ਼ਮਾਨਤ

Saturday, Mar 10, 2018 - 10:52 AM (IST)

ਤੁਰਕੀ 'ਚ ਦੋ ਪੱਤਰਕਾਰਾਂ ਨੂੰ ਮਿਲੀ ਜ਼ਮਾਨਤ

ਇਸਤਾਂਬੁਲ— ਤੁਰਕੀ 'ਚ ਅੱਤਵਾਦੀ ਸਮੂਹਾਂ ਨਾਲ ਜੁੜੇ ਹੋਣ ਅਤੇ ਸਰਕਾਰ ਦੇ ਤਖਤਾਪਲਟ ਦੀਆਂ ਕੋਸ਼ਿਸ਼ਾਂ ਦੇ ਦੋਸ਼ 'ਚ ਜੇਲ 'ਚ ਬੰਦ ਦੋ ਉੱਚ ਪੱਤਰਕਾਰਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ। ਦੋਵੇਂ ਇਕ ਸਾਲ ਤੋਂ ਵਧੇਰੇ ਸਮੇਂ ਤੋਂ ਜੇਲ 'ਚ ਸਨ। ਰਿਪੋਰਟ ਮੁਤਾਬਕ ਇਕ ਅਖਬਾਰ ਦੇ ਮੁੱਖ ਸੰਪਾਦਕ ਮੁਰਾਤ ਸਬੁਨਕੂ ਅਤੇ ਖੋਜੀ ਰਿਪੋਰਟਰ ਅਹਿਮਤ ਸਿਕ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ। ਇਨ੍ਹਾਂ ਪੱਤਰਕਾਰਾਂ 'ਤੇ ਤਖਤਾਪਲਟ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਅਖਬਾਰ 'ਤੇ ਕੁਰਦ ਅੱਤਾਵਦੀਆਂ ਅਤੇ ਅਮਰੀਕਾ 'ਚ ਰਹਿਣ ਵਾਲੇ ਇਸਲਾਮਕ ਧਰਮ ਗੁਰੂ ਫਤੇਹਉਲਾਹ ਗੁਲੇਨ ਦੇ ਅਪਰਾਧਾਂ 'ਚ ਸ਼ਾਮਲ ਹੋਣ ਦਾ ਸ਼ੱਕ ਵੀ ਹੈ। ਤੁਰਕੀ ਸਰਕਾਰ ਗੁਲੇਨ ਨੂੰ ਤਖਤਾਪਲਟ ਦਾ ਸਾਜਸ਼ਕਰਤਾ ਮੰਨਦੀ ਹੈ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਤੁਰਕੀ 'ਚ ਜੁਲਾਈ 2016 'ਚ ਫੌਜੀ ਤਖਤਾਪਲਟ ਦੀ ਕੋਸ਼ਿਸ਼ ਕੀਤੀ ਗਈ, ਜੋ ਅਸਫਲ ਕਰ ਦਿੱਤੀ ਗਈ ਸੀ। ਇਸ ਮਗਰੋਂ ਹੁਣ ਤਕ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਤਕਰੀਬਨ ਡੇਢ ਲੱਖ ਲੋਕਾਂ ਨੂੰ ਨੌਕਰੀਆਂ ਤੋਂ ਬਰਖਾਸਤ ਕੀਤਾ ਗਿਆ ਹੈ।


Related News