ਸਿੰਗਾਪੁਰ 'ਚ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ 'ਤੇ 2 ਭਾਰਤੀਆਂ ਨੂੰ ਲੱਗਾ ਜੁਰਮਾਨਾ

04/06/2022 5:24:39 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਪਿਛਲੇ ਸਾਲ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਇਕ ਸਮਾਗਮ ਦੌਰਾਨ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਲਈ 2 ਭਾਰਤੀ ਨਾਗਰਿਕਾਂ ਸਮੇਤ 4 ਲੋਕਾਂ ਨੂੰ 1500 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ: ਹਿੰਦੂ ਭਾਈਚਾਰੇ ਲਈ ਖ਼ੁਸ਼ਖ਼ਬਰੀ, ਅਮਰੀਕਾ ਦੇ ਸੂਬੇ ਜਾਰਜੀਆ 'ਚ 2 ਅਪ੍ਰੈਲ 'ਹਿੰਦੂ ਨਵਾਂ ਸਾਲ' ਵਜੋਂ ਐਲਾਨ

ਅਖ਼ਬਾਰ ਦਿ ਸਟ੍ਰੇਟਸ ਟਾਈਮਜ਼ ਦੀ ਖ਼ਬਰ ਮੁਤਾਬਕ ਸ਼ਿਆਮਾ ਕੁਮਾਰ ਸ਼ਰਤ (21) ਅਤੇ ਆਤਿਸ਼ ਆਸ਼ੂਤੋਸ਼ ਰਾਓ (22) ਤੋਂ ਇਲਾਵਾ ਚੀਨੀ ਮੂਲ ਦੇ ਕੇਵਾਨ ਲੋਹ ਵੇਈ ਕਾਂਗ (22) ਅਤੇ ਡੇਕਨ ਗੋਹ (23) ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਹੈ। ਕਲਾਰਕ ਕਵੇ 'ਤੇ ਜਸ਼ਨ ਦੌਰਾਨ ਕਈ ਲੋਕ ਇਕੱਠੇ ਹੋਏ ਸਨ ਅਤੇ ਉਨ੍ਹਾਂ 'ਤੇ ਦੂਜਿਆਂ ਤੋਂ ਇਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣ ਵਿਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਮਿਲੇ ਦੋ ਅਜਿਹੇ ਹਥਿਆਰ, ਜਿਨ੍ਹਾਂ ਨੇ ਰੂਸੀ ਫ਼ੌਜ ਨੂੰ ਰੁਕਣ ਲਈ ਕੀਤਾ ਮਜਬੂਰ

ਪੰਜ ਤੋਂ ਵੱਧ ਲੋਕਾਂ ਦੇ ਸਮੂਹਾਂ ਵਿੱਚ ਇਕੱਠੇ ਹੋਣ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ, ਰਾਓ ਅਤੇ ਸ਼ਰਤ ਨਵੇਂ ਸਾਲ ਦਾ ਜਸ਼ਨ ਮਨਾ ਰਹੇ 9 ਲੋਕਾਂ ਦੇ ਸਮੂਹ ਦਾ ਹਿੱਸਾ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਿਉਹਾਰਾਂ ਦੌਰਾਨ ਰਾਓ ਅਤੇ ਸ਼ਰਤ ਨੇ ਭੀੜ ਵਿਚ ਦੂਜਿਆਂ ਤੋਂ ਇਕ ਮੀਟਰ ਦੀ ਦੂਰੀ ਰੱਖਣ ਦੇ ਨਿਯਮ ਦੀ ਉਲੰਘਣਾ ਕੀਤੀ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ 10 ਕਰੋੜ ਡਾਲਰ ਦੀ ਮਿਜ਼ਾਈਲ ਸਹਾਇਤਾ ਦੇਵੇਗਾ ਅਮਰੀਕਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News