ਗਲਤ ਤਰੀਕੇ ਨਾਲ US ਆਏ ਦੋ ਭਾਰਤੀ ਪੁਲਸ ਹਿਰਾਸਤ ''ਚ

02/22/2020 2:44:04 PM

ਨਿਊਯਾਰਕ, (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸਰਹੱਦ 'ਤੇ ਗਸ਼ਤ ਕਰਨ ਵਾਲੀ ਪੁਲਸ ਨੇ ਹਿਰਾਸਤ 'ਚ ਲੈ ਲਿਆ, ਜੋ ਨਾਜਾਇਜ਼ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਸਨ। ਦੋਹਾਂ 'ਤੇ ਸਮੱਗਲਿੰਗ ਕਰਨ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਇਹ ਲੋਕ ਪੁਲਸ ਦੇ ਹੱਥ ਤਦ ਆਏ ਜਦੋਂ ਉਨ੍ਹਾਂ ਨੂੰ ਸ਼ੱਕੀ ਮੰਨ ਕੇ ਫਰੈਂਕਲੈਨ ਕਾਉਂਟੀ ਦੇ ਨਿਊਯਾਰਕ ਇਲਾਕੇ ਦੇ ਟਾਊਨ ਬੰਬੇ ਵਿੱਚ ਰੋਕਿਆ ਗਿਆ।

ਪੁਲਸ ਵੱਲੋਂ ਉਨ੍ਹਾਂ ਕੋਲੋਂ ਦਸਤਾਵੇਜ਼ ਮੰਗਣ 'ਤੇ ਉਹ ਆਪਣੇ ਯਾਤਰੀ ਦਸਤਾਵੇਜ਼ ਨਾ ਦਿਖਾ ਸਕੇ। ਉਨ੍ਹਾਂ ਕੋਲ ਅਮਰੀਕਾ 'ਚ ਦਾਖ਼ਲੇ ਦਾ ਇਜਾਜ਼ਤ ਪੱਤਰ ਵੀ ਨਹੀਂ ਸੀ। ਦੋਹਾਂ ਨੂੰ ਬਾਰਡਰ ਪੁਲਸ ਸਟੇਸ਼ਨ ਦੀ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ 'ਤੇ ਅਮਰੀਕਾ 'ਚ ਗ਼ਲਤ ਤਰੀਕੇ ਨਾਲ ਦਾਖ਼ਲ ਹੋਣ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜੇਕਰ ਅਦਾਲਤ 'ਚ ਇਨ੍ਹਾਂ ਦੇ ਦੋਸ਼ ਸਾਬਿਤ ਹੁੰਦੇ ਹਨ ਤਾਂ ਇਨ੍ਹਾਂਨੂੰ ਪੰਜ ਸਾਲ ਤੱਕ ਦੀ ਜੇਲ ਅਤੇ ਜੁਰਮਾਨਾ ਹੋ ਸਕਦਾ ਹੈ। ਅਮਰੀਕਾ ਦੇ ਕਸਟਮ ਅਤੇ ਸਰਹੱਦ ਦੀ ਸੁਰੱਖਿਆ ਦਾ ਵਿਭਾਗ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦਾ ਹੈ। ਇਸ ਦਾ ਕੰਮ ਸਰਹੱਦਾਂ ਦੀ ਸੁਰੱਖਿਆ ਕਰਨਾ ਹੁੰਦਾ ਹੈ ਅਤੇ ਨਜਾਇਜ਼ ਢੰਗ ਨਾਲ ਘੁਸਪੈਠ ਕਰਨ ਵਾਲੇ ਲੋਕਾਂ ਅਤੇ ਘੁਸਪੈਠੀਆਂ ਅਤੇ ਸਮੱਗਲਰਾਂ ਨੂੰ ਫੜਨਾ ਹੈ।


Related News