ਭਾਰਤੀ ਮੂਲ ਦੀਆਂ ਸਿੰਗਾਪੁਰ ਦੀਆਂ 2 ਔਰਤਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ

Tuesday, Oct 15, 2024 - 02:01 PM (IST)

ਸਿੰਗਾਪੁਰ (ਏਜੰਸੀ)- ਆਪਣੇ-ਆਪਣੇ ਖੇਤਰਾਂ ਵਿਚ ਰਿਕਾਰਡ ਕਾਇਮ ਕਰਨ ਵਾਲੀਆਂ ਭਾਰਤੀ ਮੂਲ ਦੀਆਂ 2 ਔਰਤਾਂ ਨੂੰ ਸਿੰਗਾਪੁਰ ਵਿਚ ਸਥਾਨਕ ਫੈਸ਼ਨ ਅਤੇ ਸਟਾਈਲ ਮੈਗਜ਼ੀਨ 'ਹਰ ਵਰਲਡ' ਵਲੋਂ  ਸਨਮਾਨਿਤ ਕੀਤਾ ਗਿਆ ਹੈ। ਦਿ ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ, 72 ਸਾਲਾ ਜਸਟਿਸ ਜੂਡਿਥ ਪ੍ਰਕਾਸ਼ ਨੂੰ ਸੋਮਵਾਰ ਨੂੰ ਮੈਗਜ਼ੀਨ ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿੱਚ ਕਾਨੂੰਨੀ ਖੇਤਰ ਵਿੱਚ ਉਨ੍ਹਾਂ ਦੇ ਮੋਹਰੀ ਕੰਮ ਲਈ 'ਹਰ ਵਰਲਡ ਵੂਮੈਨ ਆਫ ਦਿ ਈਅਰ 2024' ਐਲਾਨਿਆ ਗਿਆ। ਰਾਸ਼ਟਰੀ ਦੌੜਾਕ ਸ਼ਾਂਤੀ ਪਰੇਰਾ (28 ਸਾਲ) ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ 'ਵਰਲਡ ਯੰਗ ਵੂਮੈਨ ਅਚੀਵਰ 2024' ਪੁਰਸਕਾਰ ਮਿਲਿਆ।

ਇਹ ਵੀ ਪੜ੍ਹੋ: ਕੈਨੇਡੀਅਨ PM ਟਰੂਡੋ ਨੇ ਭਾਰਤ 'ਤੇ ਡਿਪਲੋਮੈਟਾਂ ਅਤੇ ਸੰਗਠਿਤ ਅਪਰਾਧ ਦੀ ਵਰਤੋਂ ਕਰਨ ਦਾ ਲਗਾਇਆ ਦੋਸ਼

ਜਸਟਿਸ ਪ੍ਰਕਾਸ਼ ਸਿੰਗਾਪੁਰ ਦੀ ਪਹਿਲੀ ਮਹਿਲਾ ਅਪੀਲ ਜੱਜ ਹੈ ਅਤੇ ਉਨ੍ਹਾਂ ਨੂੰ ਪਹਿਲੀ ਵਾਰ 1992 ਵਿੱਚ ਸੁਪਰੀਮ ਕੋਰਟ ਦੇ ਬੈਂਚ ਵਿੱਚ ਨਿਯੁਕਤ ਕੀਤਾ ਗਿਆ ਸੀ। ਜੱਜ ਵਜੋਂ ਆਪਣੇ 31 ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਲਗਭਗ 645 ਫੈਸਲੇ ਲਿਖੇ ਅਤੇ ਉਹਨਾਂ ਵਿੱਚੋਂ ਅੱਧੇ ਤੋਂ ਵੱਧ ਨੂੰ ਉਨ੍ਹਾਂ ਦ ਮਹੱਤਵ ਅਤੇ ਕੀਮਤੀ ਕਾਨੂੰਨੀ ਪ੍ਰਸਤਾਵਾਂ ਦੇ ਕਾਰਨ ਕਾਨੂੰਨ ਰਿਪੋਰਟਾਂ ਵਿੱਚ ਸ਼ਾਮਲ ਕਰਨ ਲਈ ਚੁਣਿਆ ਗਿਆ। 2018 ਅਤੇ 2022 ਦੀ ਸ਼ੁਰੂਆਤ ਦੇ ਵਿਚਕਾਰ, ਪਰੇਰਾ ਨੂੰ ਕਈ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਪਿੰਨੀ ਦੀ ਸੱਟ ਦਾ ਦਰਦ ਸਹਿਣ ਦੇ ਨਾਲ ਹੀ ਦੋ ਵਜ਼ੀਫ਼ਿਆਂ ਤੋਂ ਹੱਥ ਧੋਣਾ ਪਿਆ ਪਰ ਪਰੇਰਾ ਨੇ ਹਾਰ ਨਹੀਂ ਮੰਨੀ ਅਤੇ 100 ਮੀਟਰ ਅਤੇ 200 ਮੀਟਰ ਵਿੱਚ ਨਵੇਂ ਰਾਸ਼ਟਰੀ ਰਿਕਾਰਡ ਬਣਾਏ।

ਇਹ ਵੀ ਪੜ੍ਹੋ: ਮੈਡੀਕਲ ਰਿਕਾਰਡ ਜਾਰੀ; ਅਮਰੀਕੀ ਰਾਸ਼ਟਰਪਤੀ ਬਣਨ ਲਈ ਫਿੱਟ ਕਮਲਾ ਹੈਰਿਸ, ਟਰੰਪ ਨੂੰ ਕੀਤਾ ਚੈਲੰਜ

ਐੱਸ.ਪੀ.ਐੱਚ. ਮੀਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਸਟਿਸ ਪ੍ਰਕਾਸ਼ ਨੇ ਚਾਹਵਾਨ ਮਹਿਲਾ ਵਕੀਲਾਂ ਲਈ ਨਿਆਂਪਾਲਿਕਾ ਵਿੱਚ ਕਰੀਅਰ ਬਣਾਉਣ ਦਾ  ਰਾਹ ਪੱਧਰਾ ਕੀਤਾ। SPH ਮੀਡੀਆ 'ਹਰ ਵਰਲਡ' ਅਤੇ ਦਿ ਸਟ੍ਰੇਟਸ ਟਾਈਮਜ਼ ਦੋਵੇਂ ਪ੍ਰਕਾਸ਼ਿਤ ਕਰਦਾ ਹੈ। ਪਰੇਰਾ ਨੇ ਸਾਲ 2023 ਏਸ਼ਿਆਈ ਖੇਡਾਂ ਵਿੱਚ 100 ਮੀਟਰ ਵਿੱਚ ਚਾਂਦੀ ਅਤੇ 200 ਮੀਟਰ ਵਿੱਚ ਇੱਕ ਸੋਨ ਤਮਗਾ ਜਿੱਤਿਆ, ਜੋ 1974 ਤੋਂ ਬਾਅਦ ਸਿੰਗਾਪੁਰ ਲਈ ਪਹਿਲਾ ਟਰੈਕ ਅਤੇ ਫੀਲਡ ਸੋਨ ਤਮਗਾ ਸੀ। SPH ਮੀਡੀਆ ਨੇ ਪਰੇਰਾ ਨੂੰ ਸਿੰਗਾਪੁਰ ਦੀਆਂ ਕਈ ਨੌਜਵਾਨ ਕੁੜੀਆਂ ਅਤੇ ਖਿਡਾਰੀਆਂ ਲਈ ਰੋਲ ਮਾਡਲ ਦੱਸਿਆ।

ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਮਾਮਲਾ: ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News