ਮੰਦਭਾਗੀ ਖ਼ਬਰ : ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ
Friday, May 22, 2026 - 03:30 PM (IST)
ਕਾਠਮੰਡੂ (ਪੀ.ਟੀ.ਆਈ.) ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਾਰੋਹੀਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਹ ਸਾਗਮਣੇ ਆਈ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਨੇਪਾਲ ਐਕਸਪੀਡੀਸ਼ਨ ਆਪਰੇਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਸ਼ੀ ਭੰਡਾਰੀ ਨੇ ਦੱਸਿਆ ਕਿ ਪਰਬਤਾਰੋਹੀਆਂ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਅਰੇ, ਸਿਖਰ ਤੋਂ ਉਤਰਦੇ ਸਮੇਂ ਥੱਕ ਗਏ ਸਨ। ਉਨ੍ਹਾਂ ਦੇ ਗਾਈਡ ਨੇ ਉਨ੍ਹਾਂ ਨੂੰ ਬਚਾਉਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਭੰਡਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਅਰੇ ਬੁੱਧਵਾਰ ਨੂੰ ਸਿਖਰ 'ਤੇ ਪਹੁੰਚੇ ਅਤੇ ਤਿਵਾੜੀ ਵੀਰਵਾਰ ਸ਼ਾਮ 5:30 ਵਜੇ ਦੇ ਕਰੀਬ। ਉਨ੍ਹਾਂ ਕਿਹਾ ਕਿ ਗਾਈਡਾਂ ਨੇ "ਬਹੁਤ ਕੋਸ਼ਿਸ਼ ਕੀਤੀ" ਪਰ ਉਨ੍ਹਾਂ ਨੂੰ ਬਚਾਉਣ ਵਿੱਚ ਅਸਮਰੱਥ ਰਹੇ। ਪਰਬਤਾਰੋਹੀ ਸੰਦੀਪ ਅਰੇ ਦੀ ਵੀਰਵਾਰ ਨੂੰ ਮੌਤ ਹੋ ਗਈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਤਿਵਾੜੀ ਦੀ ਮੌਤ ਕਦੋਂ ਹੋਈ। ਹੋਰ ਜਾਣਕਾਰੀ ਦੀ ਉਡੀਕ ਹੈ।

ਪੜ੍ਹੋ ਇਹ ਅਹਿਮ ਖ਼ਬਰ ਹੋਂਡੂਰਾਸ : ਬਾਗ 'ਚ ਕੰਮ ਕਰਦੇ ਮਜ਼਼ਦੂਰਾਂ 'ਤੇ ਚਲਾ'ਤੀਆਂ ਗੋਲੀਆਂ, ਪੁਲਿਸ ਅਧਿਕਾਰੀਆਂ ਸਣੇ 25 ਲੋਕਾਂ ਦੀ ਮੌਤ
ਬੁੱਧਵਾਰ ਨੂੰ ਅਰੇ ਅਤੇ ਤਿੰਨ ਭਾਰਤੀ 274 ਪਰਬਤਾਰੋਹੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ 8,848.86 ਮੀਟਰ ਉੱਚੀ ਚੋਟੀ ਨੂੰ ਸਫਲਤਾਪੂਰਵਕ ਸਰ ਕੀਤਾ। ਇਸਨੇ ਇੱਕ ਦਿਨ ਵਿੱਚ ਹੁਣ ਤੱਕ ਦਰਜ ਕੀਤੀਆਂ ਗਈਆਂ ਸਭ ਤੋਂ ਸਫਲ ਚੜ੍ਹਾਈਆਂ ਦਾ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਦੋ ਹੋਰ ਪਰਬਤਾਰੋਹੀ ਤੁਲਸੀ ਰੈੱਡੀ ਪਾਲਪੁਨੂਰੀ ਅਤੇ ਅਜੈ ਪਾਲ ਸਿੰਘ ਧਾਲੀਵਾਲ ਸਨ। ਅਗਲੇ ਦਿਨ ਵੀਰਵਾਰ ਨੂੰ ਭਾਰਤ ਦੇ ਲਕਸ਼ਮੀਕਾਂਤ ਮੰਡਲ ਨੇ ਵੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
