ਅਮਰੀਕਾ : ਮਾਂ ਨੂੰ ਬਚਾਉਂਦੇ ਹੋਏ ਭਾਰਤੀ ਨੌਜਵਾਨ ਦੀ ਮੌਤ, ਬੇਕਾਬੂ ਹੋਈ ਬੱਘੀ ਨੇ ਖੋਹਿਆ ਪਰਿਵਾਰ ਦਾ ਚਿਰਾਗ
Thursday, Jun 18, 2026 - 02:52 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਊਯਾਰਕ ਵਿਖੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਆਪਣੀ ਪਹਿਲੀ ਯਾਤਰਾ 'ਤੇ ਗਏ ਇੱਕ ਭਾਰਤੀ ਪਰਿਵਾਰ ਨਾਲ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਘੋੜਾ-ਬੱਘੀ ਦੇ ਬੇਕਾਬੂ ਹੋਣ ਕਾਰਨ ਆਪਣੀ ਮਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ 18 ਸਾਲਾ ਭਾਰਤੀ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।
ਰਿਪੋਰਟਾਂ ਅਨੁਸਾਰ ਇਹ ਹਾਦਸਾ ਬੁੱਧਵਾਰ ਨੂੰ ਉਸ ਸਮੇਂ ਵਾਪਰਿਆ, ਜਦੋਂ ਬੱਘੀ ਦਾ ਡਰਾਈਵਰ ਪਰਿਵਾਰ ਦੀ ਤਸਵੀਰ ਲੈਣ ਲਈ ਰੁਕਿਆ ਸੀ। ਇਸ ਦੌਰਾਨ ਘੋੜਾ ਅਚਾਨਕ ਡਰ ਗਿਆ ਅਤੇ ਬੇਕਾਬੂ ਹੋ ਕੇ ਤੇਜ਼ ਰਫ਼ਤਾਰ ਨਾਲ ਭੱਜਣ ਲੱਗਾ। ਬੱਘੀ ਵਿੱਚ ਮੌਜੂਦ ਰੋਮਾਂਚ ਦੇ ਪਿਤਾ ਦੀਪਕ ਮਹਾਜਨ ਨੇ ਦੱਸਿਆ ਕਿ ਉਹ ਮਦਦ ਲਈ ਚੀਕ ਰਹੇ ਸਨ ਅਤੇ ਪਰਿਵਾਰਕ ਮੈਂਬਰਾਂ ਨੇ ਇੱਕ-ਦੂਜੇ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਸੀ।
Here’s a video of the horse breaking free and the carriage driver chasing after it.
— Gus Saltonstall (@GusSaltonstall) June 17, 2026
A person comes jumping/falling out of the carriage at the end of the clip. pic.twitter.com/BZmEOXqhxC
ਜਦੋਂ ਬੱਘੀ ਤੇਜ਼ੀ ਨਾਲ ਭੱਜ ਰਹੀ ਸੀ, ਤਾਂ ਰੋਮਾਂਚ ਦੀ ਮਾਂ ਪ੍ਰਿਆ ਬੱਘੀ ਤੋਂ ਹੇਠਾਂ ਡਿੱਗ ਗਈ। ਆਪਣੀ ਮਾਂ ਨੂੰ ਬਚਾਉਣ ਦੇ ਇਰਾਦੇ ਨਾਲ ਰੋਮਾਂਚ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੱਘੀ ਤੋਂ ਹੇਠਾਂ ਛਾਲ ਮਾਰ ਦਿੱਤੀ। ਪਿਤਾ ਅਨੁਸਾਰ ਰੋਮਾਂਚ "ਮਾਂ-ਮਾਂ" ਪੁਕਾਰਦਾ ਹੋਇਆ ਉਸ ਨੂੰ ਬਚਾਉਣ ਲਈ ਕੁੱਦਿਆ ਸੀ। ਇਸ ਦੌਰਾਨ ਰੋਮਾਂਚ ਦਾ ਸਿਰ ਜ਼ਮੀਨ ਨਾਲ ਜ਼ੋਰ ਨਾਲ ਟਕਰਾਇਆ। ਉਸ ਨੂੰ ਗੰਭੀਰ ਹਾਲਤ ਵਿੱਚ 'ਨਿਊਯਾਰਕ-ਪ੍ਰੇਸਬੀਟੇਰੀਅਨ ਵੇਲ ਕਾਰਨੇਲ ਮੈਡੀਕਲ ਸੈਂਟਰ' ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਬੁੱਧਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਗਿਆ ਲੁਧਿਆਣਾ ਦਾ ਨੌਜਵਾਨ ਹੋਇਆ ਸੀ ਲਾਪਤਾ, ਹੁਣ ਆਈ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ
ਇਸ ਭਿਆਨਕ ਹਾਦਸੇ ਵਿੱਚ ਬੱਘੀ ਪੂਰੀ ਤਰ੍ਹਾਂ ਟੁੱਟ ਗਈ, ਪਰ ਚੰਗੀ ਕਿਸਮਤ ਨਾਲ ਰੋਮਾਂਚ ਦੇ ਪਿਤਾ, ਮਾਂ ਅਤੇ ਛੋਟੇ ਭਰਾ ਨੂੰ ਮਾਮੂਲੀ ਸੱਟਾਂ ਲੱਗੀਆਂ। ਯੂਨੀਅਨ ਅਨੁਸਾਰ ਡਰਾਈਵਰ ਨੂੰ ਨਿਯਮਾਂ ਦੀ ਉਲੰਘਣਾ ਕਰਨ (ਘੋੜੇ ਤੋਂ ਦੂਰ ਰਹਿਣ) ਦੇ ਦੋਸ਼ ਵਿੱਚ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਨਿਊਯਾਰਕ ਵਿੱਚ ਸੈਂਟਰਲ ਪਾਰਕ ਤੋਂ ਘੋੜਾ-ਬੱਘੀਆਂ ਨੂੰ ਹਟਾਉਣ ਦੀ ਮੰਗ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਅੰਕੜਿਆਂ ਅਨੁਸਾਰ ਮਈ 2025 ਤੋਂ ਹੁਣ ਤੱਕ ਪਾਰਕ ਦੇ ਆਲੇ-ਦੁਆਲੇ ਘੋੜਿਆਂ ਨਾਲ ਜੁੜੇ 8 ਹਾਦਸੇ ਵਾਪਰ ਚੁੱਕੇ ਹਨ। ਸਿਟੀ ਕੌਂਸਲ ਦੇ ਮੈਂਬਰਾਂ ਨੇ ਇਸ ਦੁਖਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੁਰੱਖਿਆ ਨਿਯਮਾਂ 'ਤੇ ਸਵਾਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
