ਨੇਪਾਲ ''ਚ ਦੋ ਭਾਰਤੀ ਗ੍ਰਿਫਤਾਰ, ਬ੍ਰਾਊਨ ਸ਼ੂਗਰ ਬਰਾਮਦ

Monday, Jun 22, 2026 - 02:34 PM (IST)

ਨੇਪਾਲ ''ਚ ਦੋ ਭਾਰਤੀ ਗ੍ਰਿਫਤਾਰ, ਬ੍ਰਾਊਨ ਸ਼ੂਗਰ ਬਰਾਮਦ

ਕਾਠਮੰਡੂ : ਨੇਪਾਲ ਪੁਲਸ ਨੇ ਮਧੇਸ ਪ੍ਰਦੇਸ਼ ਵਿਚ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਬ੍ਰਾਊਨ ਸ਼ੂਗਰਰ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਨੇਪਾਲ ਪੁਲਸ ਦੇ ਨਸ਼ੀਲੇ ਪਦਾਰਥ ਕੰਟਰੋਲ ਬਿਊਰੋ ਨੇ ਐਤਵਾਰ ਸ਼ਾਮ ਰੰਜੀਤ ਕੁਮਾਰ ਪਾਸਵਾਨ (28) ਤੇ 17 ਸਾਲਾ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਦੇ ਨਿਵਾਸੀ ਹਨ। ਪੁਲਸ ਮੁਤਾਬਕ ਉਨ੍ਹਾਂ ਨੂੰ ਸਿਰਾਹਾ ਜ਼ਿਲ੍ਹੇ ਦੇ ਲੜੜੀਗੋਠ ਖੇਤਰ ਤੋਂ ਫੜਿਆ ਗਿਆ।

ਪੁਲਸ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਦੇ ਕਬਜ਼ੇ ਵਿਚੋਂ 92.3 ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਜਦੋਂ ਦੋਵਾਂ ਨੇ ਪੱਥਰਬਾਜ਼ੀ ਕਰਦੇ ਹੋਏ ਭਾਰਤ ਨੇਪਾਲ ਸਰਹੱਦ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ। ਪੁਲਸ ਕਾਰਵਾਈ ਵਿਚ ਰੰਜੀਤ ਕੁਮਾਰ ਨੂੰ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਇਸ ਘਟਨਾ ਵਿਚ ਇਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਜ਼ਖਮੀ ਭਾਰਤੀ ਨਾਗਰਿਕ ਤੇ ਪੁਲਸ ਮੁਲਾਜ਼ਮ ਦੋਵਾਂ ਨੂੰ ਸਿਰਾਹਾ ਦੇ ਇਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਨੇਪਾਲ ਪੁਲਸ ਨੇ ਦੋਵਾਂ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News