ਆਰ.ਐਸ.ਐਸ. ਅਤੇ ਭਾਜਪਾ ਨਾਲ ਸਬੰਧ ਰੱਖਣ ਵਾਲੇ ਦੋ ਲੋਕਾਂ ਨੂੰ ਬਾਈਡੇਨ ਪ੍ਰਸ਼ਾਸਨ ਨੇ ਟੀਮ ''ਚੋਂ ਕੱਢਿਆ

01/24/2021 6:07:36 PM

ਵਾਸ਼ਿੰਗਟਨ (ਰਾਜ ਗੋਗਨਾ):  ਬੀਤੇ ਦਿਨੀਂ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ’ਚ ਉਨ੍ਹਾਂ ਡੈਮੋਕਰੈਟਿਕ ਹਸਤੀਆਂ ਨੂੰ ਥਾਂ ਨਹੀਂ ਮਿਲੀ ਹੈ ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਜਾਂ ਭਾਜਪਾ ਨਾਲ ਜੁੜੇ ਹੋਏ ਹਨ।ਬਾਈਡੇਨ ਦੀ ਚੋਣ ਮੁਹਿੰਮ ਲਈ ਕੰਮ ਕਰਨ ਵਾਲੀ ਤੇ ਓਬਾਮਾ ਪ੍ਰਸ਼ਾਸਨ ’ਚ ਰਹੀ ਗੁਜਰਾਤੀ ਮੂਲ ਦੀ ਮਹਿਲਾ ਸੋਨਲ ਸ਼ਾਹ ਨੂੰ ਨਵੇਂ ਰਾਸ਼ਟਰਪਤੀ ਪ੍ਰਸ਼ਾਸਨ ਵਿੱਚ ਵੀ ਥਾਂ ਨਹੀਂ ਮਿਲੀ ਹੈ।

PunjabKesari

ਗੁਜਰਾਤੀ ਮੂਲ ਦੇ ਅਮਿਤ ਜਾਨੀ ਨੇ ਵੀ ਬਾਇਡੇਨ ਦੀ ਚੋਣ ਮੁਹਿੰਮ ਲਈ ਕੰਮ ਕੀਤਾ ਪਰ ਉਹ ਵੀ ਨਵੀਂ ਟੀਮ ਵਿੱਚ ਆਪਣੀ ਥਾਂ ਨਹੀਂ ਬਣਾ ਸਕੇ, ਜਿਸ ਦਾ ਕਾਰਨ ਉਨ੍ਹਾਂ ਦਾ ਭਾਜਪਾ-ਆਰਐੱਸਐੱਸ ਨਾਲ ਸਬੰਧ ਹੋਣਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੇ ਪਾਰਟੀ ਤੇ ਸੰਘ ਨਾਲ ਰਾਬਤੇ ਨੂੰ ਕਰੀਬ ਦਰਜਨ ਭਾਰਤੀ-ਅਮਰੀਕੀ ਸੰਗਠਨ ਜੱਗ ਜ਼ਾਹਿਰ ਕਰ ਚੁੱਕੇ ਹਨ।ਇਥੇ ਜਿਕਰਯੋਗ ਹੈ ਕਿ ਸੋਨਲ ਸ਼ਾਹ ਦੇ ਪਿਤਾ ‘ਓਵਰਸੀਜ਼ ਫਰੈਂਡਜ਼ ਆਫ਼ ਬੀਜੇਪੀ-ਯੂਐੱਸਏ’ ਦੇ ਪ੍ਰਧਾਨ ਤੇ ਆਰਐੱਸਐੱਸ ਵੱਲੋਂ ਚਲਾਏ ਜਾਂਦੇ ‘ਏਕਲ ਵਿਦਿਆਲਿਆ’ ਦੇ ਸੰਸਥਾਪਕ ਹਨ। ਸ਼ਾਹ ਉਨ੍ਹਾਂ ਲਈ ਫੰਡ ਇਕੱਤਰ ਕਰਦੀ ਰਹੀ ਹੈ। ਜਾਨੀ ਬਾਰੇ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਸਬੰਧ ਪ੍ਰਧਾਨ ਮੰਤਰੀ ਮੋਦੀ ਤੇ ਹੋਰ ਭਾਜਪਾ ਆਗੂਆਂ ਨਾਲ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News