ਚੀਨ ’ਚ ਦੋ ਤੂਫਾਨਾਂ ਨੇ ਮਚਾਈ ਤਬਾਹੀ, 12 ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖ਼ਮੀ

05/15/2021 7:29:59 PM

ਇੰਟਰਨੈਸ਼ਨਲ ਡੈਸਕ : ਸ਼ੁੱਕਰਵਾਰ ਦੀ ਰਾਤ ਨੂੰ ਚੀਨ ਦੇ ਵੁਹਾਨ ਅਤੇ ਸੁਝੋਓ ਸ਼ਹਿਰਾਂ ’ਚ ਜ਼ਬਰਦਸਤ ਤੂਫਾਨਾਂ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਨ੍ਹਾਂ ਤੂਫਾਨਾਂ ਕਾਰਨ ਕਈ ਘਰਾਂ ਅਤੇ ਫੈਕਟਰੀਆਂ ਨੂੰ ਨੁਕਸਾਨ ਵੀ ਹੋਇਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਵੁਹਾਨ ਦੇ ਕੈਡੀਅਨ ਜ਼ਿਲ੍ਹੇ ’ਚ 23.9 ਮੀਟਰ ਪ੍ਰਤੀ ਸਕਿੰਟ ਦੀ ਦੂਰੀ ’ਤੇ ਬੜੀ ਤੇਜ਼ ਰਫਤਾਰ ਨਾਲ ਤੂਫਾਨ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 230 ਲੋਕ ਜ਼ਖਮੀ ਹੋ ਗਏ। ਇਸ ਸਮੇਂ ਦੌਰਾਨ ਕਈ ਉਸਾਰੀ ਵਾਲੀਆਂ ਥਾਵਾਂ ’ਤੇ ਬਣੇ ਸ਼ੈੱਡ ਉੱਡ ਗਏ ਅਤੇ ਵੱਡੀ ਗਿਣਤੀ ’ਚ ਦਰੱਖਤ ਡਿੱਗ ਗਏ।ਸ਼ਿਨਹੂਆ ਨੇ ਦੱਸਿਆ ਕਿ ਤੂਫਾਨਾਂ ਕਾਰਨ 27 ਘਰ ਤਬਾਹ ਹੋ ਗਏ ਹਨ ਤੇ 130 ਘਰਾਂ ਨੂੰ ਨੁਕਸਾਨ ਹੋਇਆ ਹੈ। ਉਥੇ ਦੋ ਟਾਵਰ ਕ੍ਰੇਨਾਂ ਅਤੇ 8000 ਵਰਗ ਮੀਟਰ ਉਸਾਰੀ ਵਾਲੀ ਥਾਂ ’ਤੇ ਸ਼ੈੱਡ ਵੀ ਨੁਕਸਾਨੇ ਗਏ ਹਨ।

ਤੂਫਾਨ ਨੇ ਬਿਜਲੀ ਦੀਆਂ ਤਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਵੁਹਾਨ ਦੇ 26,600 ਘਰਾਂ ਦੀ ਬਿਜਲੀ ਗੁੱਲ ਹੋ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਚੀਨ ਦੇ ਜਿਆਂਗਸੂ ਸੂਬੇ ’ਚ ਸੁਝੋਓ ਸ਼ਹਿਰ ’ਚ ਸ਼ੁੱਕਰਵਾਰ ਰਾਤ ਨੂੰ ਇਕ ਤੂਫਾਨ ਲੰਘਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸੁਝੋਓ ਵਿੱਚ ਆਏ ਤੂਫਾਨ ਕਾਰਨ 84 ਘਰਾਂ ਅਤੇ 17 ਕੰਪਨੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਖਰਾਬ ਹੋ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਖੇਤਰਾਂ ’ਚ ਤੂਫਾਨ ਬਹੁਤ ਹੀ ਘੱਟ ਆਉਂਦੇ ਹਨ।


Manoj

Content Editor

Related News