ਲਹਿੰਦੇ ਪੰਜਾਬ ''ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ

Wednesday, Oct 09, 2024 - 04:56 PM (IST)

ਲਹਿੰਦੇ ਪੰਜਾਬ ''ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ

ਲਾਹੌਰ (ਏਜੰਸੀ)- ਪਾਕਿਸਤਾਨ ਵਿੱਚ 2 ਹਿੰਦੂ ਵਪਾਰੀਆਂ ਨੂੰ ਗੈਂਗਸਟਰਾਂ ਨੇ ਅਗਵਾ ਕਰ ਲਿਆ ਹੈ ਅਤੇ ਵਪਾਰੀਆਂ ਦੀ ਸੁਰੱਖਿਅਤ ਰਿਹਾਈ ਦੇ ਬਦਲੇ ਪੁਲਸ ਹਿਰਾਸਤ ਵਿੱਚੋਂ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਡੇਵਿਡ ਬੇਕਰ, ਡੇਮਿਸ ਹੈਸਾਬਿਸ ਤੇ ਜੌਨ ਜੰਪਰ ਨੂੰ ਮਿਲੇਗਾ ਕੈਮਿਸਟਰੀ ਦਾ ਨੋਬਲ ਪੁਰਸਕਾਰ

ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਤੋਂ 500 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਦੀ ਹੈ। ਸੀਨੀਅਰ ਪੁਲਸ ਅਧਿਕਾਰੀ ਰਿਜ਼ਵਾਨ ਗੋਂਡਲ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਹਿੰਦੂ ਵਪਾਰੀਆਂ - ਸ਼ਮੀਰ ਜੀ ਅਤੇ ਧੀਮਾ ਜੀ ਨੂੰ ਸ਼ੁੱਕਰਵਾਰ ਨੂੰ ਕੱਚਾ (ਨਦੀ) ਖੇਤਰ ਦੇ ਗੈਂਗਸਟਰਾਂ ਨੇ ਅਗਵਾ ਕਰ ਲਿਆ। ਬਾਅਦ ਵਿੱਚ ਉਨ੍ਹਾਂ ਨੇ ਉਨ੍ਹਾਂ ਦੀ ਰਿਹਾਈ ਲਈ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ।" ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਸਰਗਨਾ ਕਾਬੁਲ ਸੁਖਨ, ਜਿਸ ਦੇ ਸਿਰ 'ਤੇ 10 ਮਿਲੀਅਨ ਪਾਕਿਸਤਾਨੀ ਰੁਪਏ ਦਾ ਇਨਾਮ ਹੈ, ਹਿੰਦੂ ਵਪਾਰੀਆਂ ਨੂੰ ਅਗਵਾ ਕਰਨ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ: ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ ਤਾਂ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ, ਜਾਣੋ ਆਖ਼ਿਰ ਅਜਿਹਾ ਕਿਉਂ ਬੋਲੇ ਐਲੋਨ ਮਸਕ

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਗਵਾ ਕੀਤੇ ਗਏ ਹਿੰਦੂਆਂ ਅਤੇ ਪੰਜ ਹੋਰਾਂ ਨੂੰ ਬਰਾਮਦ ਕਰਨ ਲਈ ਇਕ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ। ਗੈਂਗਸਟਰਾਂ ਨੇ ਹਿੰਦੂ ਅਤੇ ਹੋਰ ਬੰਧਕਾਂ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿਚ ਉਹ ਪੁਲਸ ਹਿਰਾਸਤ ਵਿੱਚ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਗੈਂਗਸਟਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਬੰਦੀਆਂ ਨੂੰ ਜਾਨੋ ਮਾਰ ਦੇਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਪੁਲਸ ਕਾਰਵਾਈ ਤਹਿਤ ਜਲਦੀ ਹੀ ਅਗਵਾ ਹੋਏ ਵਪਾਰੀਆਂ ਨੂੰ ਬਰਾਮਦ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News