ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਦੋ ਹਿੰਦੂ ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ ਲੈਫਟੀਨੈਂਟ ਕਰਨਲ
Saturday, Feb 26, 2022 - 03:22 PM (IST)
ਇਸਲਾਮਾਬਾਦ (ਵਾਰਤਾ) - ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਫ਼ੌਜ ਨੇ 2 ਹਿੰਦੂ ਅਫਸਰਾਂ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਹੈ। ਪਾਕਿਸਤਾਨ ਦੇ ਅਖ਼ਬਾਰ 'ਡਾਨ' ਦੀ ਰਿਪੋਰਟ ਮੁਤਾਬਕ ਤਰੱਕੀ ਪਾਉਣ ਵਾਲੇ ਦੋਵੇਂ ਅਫਸਰ ਸਿੰਧ ਦੇ ਆਰਮੀ ਮੈਡੀਕਲ ਨਾਲ ਸਬੰਧਤ ਹਨ। ਸਾਲ 1981 ਵਿਚ ਜਨਮੇ ਮੇਜਰ ਡਾਕਟਰ ਕੈਲਾਸ਼ ਕੁਮਾਰ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਉਹ 2008 ਵਿਚ ਫ਼ੌਜ ਵਿਚ ਭਰਤੀ ਹੋਏ ਸਨ। ਉਥੇ ਹੀ ਦੂਜੇ ਪਾਸੇ ਮੇਜਰ ਡਾਕਟਰ ਅਨਿਲ ਕੁਮਾਰ ਸਿੰਧ ਦੇ ਬਦੀਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ 2007 ਵਿਚ ਫ਼ੌਜ ਵਿਚ ਭਰਤੀ ਹੋਏ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।