ਅਫਗਾਨਿਸਤਾਨ ’ਚ ਧਮਾਕਾ, 2 ਦੀ ਮੌਤ 14 ਜ਼ਖਮੀ

Saturday, Nov 07, 2020 - 10:17 PM (IST)

ਅਫਗਾਨਿਸਤਾਨ ’ਚ ਧਮਾਕਾ, 2 ਦੀ ਮੌਤ 14 ਜ਼ਖਮੀ

ਕਾਬੁਲ-ਅਫਗਾਨਿਸਤਾਨ ਦੇ ਦੱਖਣੀ ਸੂਬੇ ਜਾਬੁਲ ’ਚ ਹੋਏ ਧਮਾਕੇ ’ਚ 2 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਟੋਲੋ ਨਿਊਜ਼ ਬ੍ਰਾਡਕਾਸਟਰ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਕੌਂਸਲ ਦੇ ਮੁਖੀ ਮੁਤਾਬਕ ਇਹ ਧਮਾਕਾ ਸਵੇਰੇ ਉਨ੍ਹਾਂ ਦੇ ਦਫਤਰ ਨੇੜੇ ਹੋਇਆ। ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


author

Karan Kumar

Content Editor

Related News