ਇਨ੍ਹਾਂ ਦੋ ਕੈਨੇਡੀਅਨਾਂ ਨੂੰ ਲੈ ਕੇ ਚੀਨ ਨੇ ਕੈਨੇਡਾ ਨਾਲ ਖੜ੍ਹਾ ਕੀਤਾ ਵੱਡਾ ਪੰਗਾ

06/19/2020 5:09:25 PM

ਬੀਜਿੰਗ/ਓਟਾਵਾ— ਬੀਜਿੰਗ ਅਤੇ ਓਟਾਵਾ ਵਿਚਕਾਰ ਤਕਰਾਰ ਵੱਧ ਸਕਦੀ ਹੈ ਕਿਉਂਕਿ ਚੀਨ ਨੇ ਦਸੰਬਰ 2018 'ਚ ਹਿਰਾਸਤ 'ਚ ਲਏ ਦੋ ਕੈਨੇਡੀਅਨਾਂ 'ਤੇ ਹੁਣ ਰਸਮੀ ਤੌਰ 'ਤੇ ਜਾਸੂਸੀ ਦੇ ਦੋਸ਼ਾਂ 'ਚ ਮੁਕੱਦਮਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਦਮ ਨਾਲ ਦੋਹਾਂ ਵਿਚਕਾਰ ਤਣਾਅ ਵਧਣ ਦੀ ਸੰਭਾਵਨਾ ਹੈ।

ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਇਹ ਕਦਮ ਕੈਨੇਡਾ 'ਤੇ ਦਬਾਅ ਪਾਉਣ ਲਈ ਚੁੱਕਿਆ ਹੈ, ਤਾਂ ਜੋ ਵੈਨਕੁਵਰ 'ਚ ਨਜ਼ਰਬੰਦ ਚਾਈਨਿਜ਼ ਕੰਪਨੀ ਹੁਵਾਵੇ ਦੀ ਪ੍ਰਮੁੱਖ ਅਧਿਕਾਰੀ ਨੂੰ ਅਮਰੀਕਾ ਹਵਾਲੇ ਨਾ ਕੀਤਾ ਜਾਵੇ।
ਸੰਯੁਕਤ ਰਾਜ ਅਮਰੀਕਾ 'ਚ ਦਾਇਰ ਦੋਸ਼ਾਂ 'ਤੇ 2018 ਦੇ ਅਖੀਰ 'ਚ ਕੈਨੇਡਾ ਨੇ ਹੁਵਾਵੇ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਜ਼ੂ ਨੂੰ ਵੈਨਕੁਵਰ 'ਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਦੇ ਨੌ ਦਿਨ ਪਿੱਛੋਂ ਹੀ ਚੀਨ ਨੇ ਕੈਨੇਡਾ ਦੇ ਦੋ ਨਾਗਰਿਕ ਮਾਈਕਲ ਕੋਵ੍ਰਿਗ ਅਤੇ ਮਾਈਕਲ ਸਪੈਵਰ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ 'ਤੇ ਹੁਣ ਚੀਨ ਨੇ ਰਸਮੀ ਤੌਰ 'ਤੇ ਜਾਸੂਸੀ ਦੇ ਦੋਸ਼ ਤੈਅ ਕਰ ਦਿੱਤੇ ਗਏ ਹਨ।


Sanjeev

Content Editor

Related News